ਜਲੰਧਰ 'ਚ ਕਿੰਨਰਾਂ ਨੇ ਲੋਕਾਂ ਨੂੰ ਪਾਲੀਥੀਨ ਦੀ ਵਰਤੋਂ ਨਾ ਕਰਨ ਪ੍ਰਤੀ ਕੀਤਾ ਜਾਗਰੁਕ - ਨਗਰ ਨਿਗਮ ਜਲੰਧਰ
ਜਲੰਧਰ ਵਿਖੇ ਨਗਰ ਨਿਗਮ ਵੱਲੋਂ ਕਿੰਨਰਾਂ ਨਾਲ ਮਿਲ ਕੇ ਲੋਕਾਂ ਨੂੰ ਪਾਲੀਥੀਨ ਬੈਗ ਇਸਤੇਮਾਲ ਨਾ ਕਰਨ ਲਈ ਜਾਗਰੁਕ ਕੀਤਾ ਜਾ ਰਿਹਾ ਹੈ। ਕਿੰਨਰਾਂ ਨੇ ਅਨੋਖੇ ਅੰਦਾਜ਼ 'ਚ ਨੱਚ-ਗਾ ਕੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਪਾਲੀਥੀਨ ਦੀ ਵਰਤੋਂ ਨਾ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਪਲਾਸਟਿਕ ਨੂੰ ਦੁਨੀਆਂ ਦੀ ਸੱਭ ਤੋਂ ਵੱਡੀ ਸਮੱਸਿਆ ਦੱਸਦੇ ਹੋਏ ਇਸ ਨੂੰ ਪ੍ਰਦੂਸ਼ਣ ਦਾ ਵੱਡਾ ਕਾਰਨ ਦੱਸਿਆ। ਨਗਰ ਨਿਗਮ ਟੀਮ ਨੇ ਲੋਕਾਂ ਨੂੰ ਕੱਪੜੇ ਅਤੇ ਜੂਟ ਨਾਲ ਬਣੇ ਥੈਲਿਆਂ ਅਤੇ ਬੈਗ ਦੇ ਇਸਤੇਮਾਲ ਕਰਨ ਲਈ ਪ੍ਰੇਰਤ ਕੀਤਾ। ਇਸ ਜਾਗਰੁਕਤਾ ਅਭਿਆਨ ਦੌਰਾਨ ਨਗਰ ਨਿਗਮ ਵੱਲੋਂ ਲੋਕਾਂ ਨੂੰ ਕਪੜੇ ਦੇ ਥੈਲੇ ਵੰਡੇ ਗਏ ਤੇ ਪਾਲੀਥੀਨ ਦੇ ਇਸਤੇਮਾਲ ਨਾਲ ਹੋਣ ਵਾਲੇ ਨੁਕਸਾਨ ਬਾਰੇ ਦੱਸਿਆ ਗਿਆ।