ਤਰਨ ਤਾਰਨ: ਚੋਰਾਂ ਨੇ ਕਈ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਲੱਖਾਂ ਰੁਪਏ ਦਾ ਸਮਾਨ ਚੋਰੀ - ਅਪਰਾਧਕ ਮਾਮਲੇ
ਤਰਨ ਤਾਰਨ:ਸ਼ਹਿਰ 'ਚ ਅਪਰਾਧਕ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਤੇ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਲੈ ਰਿਹਾ ਹੈ। ਅਜਿਹਾ ਹੀ ਮਾਮਲਾ ਤਰਨ ਤਾਰਨ ਦੇ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਤੂਤ ਵਿਖੇ ਸਾਹਮਣੇ ਆਇਆ ਹੈ। ਇਥੇ ਬੀਤੀ ਰਾਤ ਪੁਲਿਸ ਤੋਂ ਬੇਖੌਫ਼ ਚੋਰਾਂ ਨੇ ਪਿੰਡ ਦੀਆਂ ਕਈ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਚੋਰ ਲੱਖਾਂ ਰੁਪਏ ਦਾ ਸਮਾਨ ਤੇ ਦੁਕਾਨਦਾਰਾਂ ਦੇ ਗੱਲੇ 'ਚ ਪਏ ਨਕਦੀ ਰੁਪਏ ਚੋਰੀ ਕਰ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।