ਗੜ੍ਹਸ਼ੰਕਰ 'ਚ ਨੌਜਵਾਨਾਂ ਨੂੰ ਦਿੱਤੀ ਗਈ ਫੌਜ ਭਰਤੀ ਲਈ ਟ੍ਰੇਨਿੰਗ - ਭਾਰਤੀ ਫੌਜ
ਹੁਸ਼ਿਆਰਪੁਰ :ਦੇਸ਼ ਸੇਵਾ ਤੇ ਦੇਸ਼ 'ਤੇ ਜਾਨਾਂ ਵਾਰਨ ਲਈ ਪੰਜਾਬ ਹਮੇਸ਼ਾ ਮੋਹਰੀ ਰਿਹਾ ਹੈ। ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ ਦੇ ਸੀਨੀਅਰ ਸਕੈਂਡਰੀ ਸਕੂਲ 'ਚ ਨੌਜਵਾਨਾਂ ਨੂੰ ਫੌਜ ਦੀ ਭਰਤੀ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਹ ਟ੍ਰੇਨਿੰਗ ਗੜ੍ਹਸ਼ੰਕਰ ਦੀ ਐਕਸ ਸਰਵਿਸਮੈਨ ਸੋਸ਼ਲ ਵੈੱਲਫੇਅਰ ਟਰੱਸਟ ਵੱਲੋਂ ਦਿੱਤੀ ਜਾ ਰਹੀ ਹੈ। ਇਥੇ ਵੱਡੀ ਗਿਣਤੀ 'ਚ ਨੌਜਵਾਨ ਟ੍ਰੇਨਿੰਗ ਲੈਣ ਆਉਂਦੇ ਹਨ। ਟ੍ਰੇਨਿੰਗ ਦੇ ਦੌਰਾਨ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਮਗਰੋਂ ਜੇਤੂਆਂ ਨੂੰ ਵਿਸ਼ੇਸ਼ ਸਨਮਾਨ ਵੀ ਦਿੱਤਾ ਜਾਂਦਾ ਹੈ।