ਆਪਣੀਆਂ ਮੰਗਾਂ ਨੂੰ ਲੈ ਕੇ ਟ੍ਰੇਨੀ ਡਾਕਟਰਾਂ ਨੇ ਕੀਤਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ - ਹੜਤਾਲ ਕੀਤੀ ਜਾ ਰਹੀ
ਲੁਧਿਆਣਾ: ਇੱਕ ਪਾਸੇ ਜਿੱਥੇ ਕੋਰੋਨਾ ਮਹਾਂਮਾਰੀ ਕਰਕੇ ਲਗਾਤਾਰ ਸਿਹਤ ਸਹੂਲਤਾਂ ਦੀ ਘਾਟ ਵੇਖਣ ਨੂੰ ਮਿਲ ਰਹੀ ਹੈ ਉਥੇ ਹੀ ਦੂਜੇ ਪਾਸੇ ਐਨਐਚਐਮ ਸਟਾਫ਼ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸੀਐਮਸੀ ਲੁਧਿਆਣਾ ਵਿੱਚ ਟ੍ਰੇਨਿੰਗ ਕਰ ਰਹੇ ਡਾਕਟਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਹਸਪਤਾਲ ਦੇ ਬਾਹਰ ਖੜ੍ਹ ਕੇ ਸਰਕਾਰਾਂ ਦੇ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਗਿਆ। ਇਨ੍ਹਾਂ ਟ੍ਰੇਨਿੰਗ ਅਧੀਨ ਡਾਕਟਰਾਂ ਨੇ ਕਿਹਾ ਕਿ ਨਿਯਮਾਂ ਮੁਤਾਬਕ ਸਰਕਾਰ ਨੂੰ ਟ੍ਰੇਨੀ ਡਾਕਟਰਾਂ ਨੂੰ ਹਰ ਮਹੀਨੇ 15 ਇੱਕ ਹਜਾਰ ਰੁਪਏ ਭੱਤਾ ਦੇਣਾ ਬਣਦਾ ਹੈ ਜੋ ਉਨ੍ਹਾਂ ਨੂੰ ਨਹੀਂ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੋਰਨਾਂ ਸੂਬਿਆਂ ਦੇ ਵਿੱਚ ਡਾਕਟਰਾਂ ਨੂੰ ਪੰਦਰਾਂ ਹਜ਼ਾਰ ਰੁਪਏ ਮਹੀਨੇ ਤਨਖਾਹ ਦੇ ਨਾਲ ਇਨਸੈਂਟਿਵ ਦੀ ਦਿੱਤੇ ਜਾ ਰਹੇ ਹਨ ਪਰ ਸਾਨੂੰ ਆਪਣਾ ਬਣਦਾ ਭੱਤਾ ਵੀ ਨਹੀਂ ਮਿਲ ਰਿਹਾ ਹੈ ਜਿਸ ਕਾਰਨ ਮਜਬੂਰਨ ਸੜਕਾਂ ’ਤੇ ਉਤਰ ਕੇ ਆਪਣਾ ਰੋਸ ਜਤਾਉਣਾ ਪੈ ਰਿਹਾ ਹੈ।