ਫਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ ਮੁੜ ਬਹਾਲ ਹੋਈਆਂ ਰੇਲ ਸੇਵਾਵਾਂ - ਮੁੜ ਬਹਾਲ ਹੋਈਆਂ ਰੇਲ ਸੇਵਾਵਾਂ
ਫਿਰੋਜ਼ਪੁਰ:ਕੋਰੋਨਾ ਵਾਇਰਸ ਦੇ ਚਲਦੇ ਲੌਕਡਾਊਨ ਦੌਰਾਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਸੀ। ਇਸ ਦੌਰਾਨ ਫਿਰੋਜ਼ਪੁਰ ਰੇਲ ਮੰਡਲ ਵੱਲੋਂ ਲੰਬੇ ਰੂਟਾਂ ਲਈ ਰੇਲ ਸਵੇਵਾਂ ਬੰਦ ਕਰ ਦਿੱਤੀਆਂ ਗਈਆਂ ਸਨ। 22 ਫਰਵਰੀ ਨੂੰ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ ਮੁੜ ਰੇਲ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਲੰਬੇ ਸਮੇਂ ਤੋਂ ਬੰਦ ਪਈ ਰੇਲ ਸੇਵਾਵਾਂ ਮੁੜ ਤੋਂ ਬਹਾਲ ਹੋਣ ਮਗਰੋਂ ਯਾਤਰੀਆਂ ਦੇ ਪਹੁੰਚਣ ਨਾਲ ਰੇਲਵੇ ਸਟੇਸ਼ਨ 'ਤੇ ਚਹਿਲ-ਪਹਿਲ ਨਜ਼ਰ ਆਈ। ਰੇਲ ਸਵੇਵਾਂ ਬਹਾਲ ਹੋਣ ਨਾਲ ਯਾਤਰੀ ਬੇਹਦ ਖੁਸ਼ ਨਜ਼ਰ ਆਏ। ਲੰਬੇ ਰੂਟਾਂ ਲਈ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਤੋਂ ਬਠਿੰਡਾ, ਅੰਮ੍ਰਿਤਸਰ ਤੋਂ ਪਠਾਨਕੋਟ, ਪਠਾਨਕੋਟ ਤੋਂ ਅੰਮ੍ਰਿਤਸਰ, ਬਨੀਹਾਲ ਤੋਂ ਬਾਰਾਮੂਲਾ, ਬਾਰਾਮੂਲਾ ਤੋਂ ਬਨਿਹਾਲ, ਜਲੰਧਰ ਸ਼ਹਿਰ ਤੋਂ ਫਿਰੋਜ਼ਪੁਰ ਕੈਂਟ, ਫਿਰੋਜ਼ਪੁਰ ਕੈਂਟ ਤੋਂ ਜਲੰਧਰ ਸ਼ਹਿਰ ਲਈ ਰੇਲਗੱਡੀਆਂ ਚੱਲਣਗੀਆਂ। ਇਸ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਹਲਾਂਕਿ ਮੇਲ ਐਕਸਪ੍ਰੈਸ ਗੱਡੀਆਂ ਪਹਿਲਾਂ ਹੀ ਚਲਾ ਦਿੱਤੀਆਂ ਗਈਆਂ ਸਨ।