ਪੰਜਾਬ

punjab

By

Published : Feb 21, 2021, 12:01 PM IST

ETV Bharat / videos

22 ਫਰਵਰੀ ਨੂੰ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ ਮੁੜ ਸ਼ੁਰੂ ਹੋਣਗੀਆਂ ਰੇਲ ਸੇਵਾਵਾਂ

ਫਿਰੋਜ਼ਪੁਰ : ਕੋਰੋਨਾ ਵਾਇਰਸ ਦੇ ਚਲਦੇ ਲੌਕਡਾਊਨ ਦੌਰਾਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਸੀ। 22 ਫਰਵਰੀ ਨੂੰ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ ਮੁੜ ਰੇਲ ਸੇਵਾਵਾਂ ਸ਼ੁਰੂ ਹੋਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਰੇਲਵੇ ਸਟੇਸ਼ਨ ਦੇ ਡੀਆਰਐਮ ਅਧਿਕਾਰੀ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਬੰਦ ਪਈ ਰੇਲ ਸੇਵਾਵਾਂ ਮੁੜ ਤੋਂ ਬਹਾਲ ਕੀਤੀਆਂ ਜਾਣਗੀਆਂ। ਇਸ ਦੇ ਤਹਿਤ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਤੋਂ ਬਠਿੰਡਾ, ਅੰਮ੍ਰਿਤਸਰ ਤੋਂ ਪਠਾਨਕੋਟ, ਪਠਾਨਕੋਟ ਤੋਂ ਅੰਮ੍ਰਿਤਸਰ, ਬਨੀਹਾਲ ਤੋਂ ਬਾਰਾਮੂਲਾ, ਬਾਰਾਮੂਲਾ ਤੋਂ ਬਨਿਹਾਲ, ਜਲੰਧਰ ਸ਼ਹਿਰ ਤੋਂ ਫਿਰੋਜ਼ਪੁਰ ਕੈਂਟ, ਫਿਰੋਜ਼ਪੁਰ ਕੈਂਟ ਤੋਂ ਜਲੰਧਰ ਸ਼ਹਿਰ ਲਈ ਰੇਲਗੱਡੀਆਂ ਚੱਲਣਗੀਆਂ। ਇਸ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਹਲਾਂਕਿ ਮੇਲ ਐਕਸਪ੍ਰੈਸ ਗੱਡੀਆਂ ਪਹਿਲਾਂ ਹੀ ਚਲਾ ਦਿੱਤੀਆਂ ਗਈਆਂ ਸਨ।

ABOUT THE AUTHOR

...view details