ਨਿਰਮਾਣ ਅਧਿਨ ਨੈਸ਼ਨਲ ਹਾਈਵੇ ਤੇ ਲੱਗਾ ਜਾਮ - ਨਿਰਮਾਣ ਕਾਰਜ
ਅੰਮ੍ਰਿਤਸਰ:ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਚੱਲ ਰਹੇ ਸੜਕ ਦੇ ਨਵ ਨਿਰਮਾਣ ਕਾਰਜਾ ਦੌਰਾਨ ਟਰੈਫਿਕ ਦੇ ਪੁਖਤਾ ਪ੍ਰਬੰਧ ਨਾ ਕੀਤੇ ਜਾਣ ਕਾਰਨ, ਨੈਸ਼ਨਲ ਹਾਈਵੇ ਤੇ ਵਾਹਨਾਂ ਦਾ ਕਈ ਕਿਲੋਮੀਟਰ ਲੰਬਾ ਜਾਮ ਲੱਗਿਆ ਰਹਿੰਦਾ ਹੈ। ਦੱਸਣਯੋਗ ਹੈ, ਕਿ ਐਨ.ਐੱਚ 1 ਕਹੇ ਜਾਂਦੇ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਕਾਫ਼ੀ ਭੀੜ ਹੋਣ ਕਾਰਨ ਅਕਸਰ ਹੀ ਇੱਥੇ ਵਾਹਨਾਂ ਦਾ ਜ਼ਿਆਦਾਤਰ ਆਉਣਾ ਜਾਣਾ ਰਹਿੰਦਾ ਹੈ, ਅਤੇ ਇਸ ਦੇ ਤਹਿਤ ਇਸ ਮਾਰਗ ਤੇ ਕੰਮ ਸ਼ੁਰੂ ਕਰਨ ਮੌਕੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਕੋਈ ਠੋਸ ਪ੍ਰਬੰਧ ਨਾ ਕੀਤੇ ਜਾਣ ਕਾਰਨ ਵੱਡੇ ਵੱਡੇ ਜਾਮ ਲੱਗ ਜਾਣ ਕਾਰਣ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਰਾਸ਼ਟਰੀ ਮਾਰਗ ਤੇ ਸੜਕ ਦਾ ਕੰਮ ਸ਼ੁਰੂ ਕਰਨ ਮੌਕੇ ਮਸ਼ੀਨਾਂ ਲਗਾ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ, ਜਦਕਿ ਇਸ ਤੋਂ ਪਹਿਲਾਂ ਟਰੈਫਿਕ ਨੂੰ ਨਿਰਵਿਘਨ ਜਾਰੀ ਰੱਖਣ ਬਾਰੇ ਕੀ ਵਿਚਾਰ ਕੀਤਾ ਗਿਆ, ਤਾਂ ਇਹ ਸਵਾਲ ਹਨ, ਐਸ.ਐਚ.ਓ ਬਿਆਸ ਸਬ ਇੰਸਪੈਕਟਰ ਪਰਮਿੰਦਰ ਕੌਰ ਸਮੇਤ ਆਪਣੀ ਟੀਮ ਨਾਲ ਕਾਫ਼ੀ ਲੰਬੇ ਸਮੇਂ ਤੱਕ ਨੈਸ਼ਨਲ ਹਾਈਵੇ ਤੇ ਯਤਨਸ਼ੀਲ ਰਹੇ। ਜਿਸ ਤੋਂ ਬਾਅਦ ਇਸ ਘੰਟਿਆਂ ਬੱਧੀ ਜਾਮ ਨੂੰ ਖੁਲਵਾ ਕੇ ਟਰੈਫਿਕ ਨੂੰ ਨਿਰਵਿਘਨ ਚਾਲੂ ਕੀਤਾ।