ਨਵੇਂ ਵਧੇ ਟ੍ਰੈਫਿਕ ਚਲਾਨਾਂ ਦੇ ਰੇਟਾਂ ਨੇ ਵਧਾਈਆਂ ਮੁਸ਼ਕਿਲਾਂ - Traffic rates
ਚੰਡੀਗੜ੍ਹ: ਮੋਟਰ ਵ੍ਹੀਕਲ ਐਕਟ ਦੇ ਅੰਦਰ ਅਮੈਂਡਮੈਂਟ ਤੋਂ ਬਾਅਦ ਚਲਾਨਾਂ ਦੇ ਰੇਟ ਚੌਗਣੇ ਹੋ ਗਏ ਹਨ ਜਿਸ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਤਾਂ ਵਧੀਆਂ ਹੀ ਹਨ ਇਸ ਦੇ ਨਾਲ ਹੀ ਭ੍ਰਿਸ਼ਟਾਚਾਰ ਦਾ ਖਦਸ਼ਾ ਵੀ ਵੱਧ ਗਿਆ ਹੈ। ਜ਼ਿਕਰਯੋਗ ਹੈ ਕਿ ਹੁਣ ਪਹਿਲਾਂ ਨਾਲੋਂ ਚਲਾਨ ਮਹਿੰਗੇ ਹੋ ਗਏ ਹਨ ਜਿਸ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਹੈ। ਪਹਿਲਾਂ ਜਿੱਥੇ 100 ਤੋਂ 200 ਰੁਪਏ ਬਿਨਾਂ ਸੀਟ ਬੈਲਟ ਤੋਂ ਚਲਾਣ ਦੇ ਦਿੱਤੇ ਜਾਂਦੇ ਸੀ ਉਹੀ ਹੁਣ ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ।