ਦਿਵਿਆਂਗ ਲੋਕਾਂ ਲਈ ਫ੍ਰੀ ਆਟੋ -ਰਿਕਸ਼ਾ ਦੀ ਸੇਵਾ ਕਰਵਾ ਕੇ ਟ੍ਰੈਫਿਕ ਇੰਚਾਰਜ ਨੇ ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ - ਟ੍ਰੈਫਿਕ ਪੁਲਿਸ ਅਫਸਰ
ਪਟਿਆਲਾ : ਸ਼ਹਿਰ ਦੇ ਇੱਕ ਟ੍ਰੈਫਿਕ ਪੁਲਿਸ ਅਫਸਰ ਨੇ ਸਮਾਜ 'ਚ ਇਨਸਾਨੀਅਤ ਦੀ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਟ੍ਰੈਫਿਕ ਇੰਚਾਰਜ ਰਣਜੀਤ ਸਿੰਘ ਨੇ ਸ਼ਹਿਰ ਦੇ ਅੰਦਰ ਦਿਵਿਆਂਗ ਲੋਕਾਂ ਲਈ ਫ੍ਰੀ ਆਟੋ-ਰਿਕਸ਼ਾ ਦੀ ਸੇਵਾ ਸ਼ੁਰੂ ਕਰਵਾਈ ਹੈ। ਇਸ ਰਾਹੀਂ ਕੋਈ ਵੀ ਦਿਵਿਆਂਗ ਵਿਅਕਤੀ ਫ੍ਰੀ ਵਿੱਚ ਆਟੋ-ਰਿਕਸ਼ਾ ਵਿੱਚ ਸਫ਼ਰ ਕਰ ਸਕਦੇ ਹਨ। ਟ੍ਰੈਫਿਕ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਇੱਕ ਵਾਰ ਉਨ੍ਹਾਂ ਨੇ ਇੱਕ ਦਿਵਿਆਂਗ ਬੱਚੇ ਨੂੰ ਆਟੋ-ਰਿਕਸ਼ਾ ਨਾ ਮਿਲਣ ਕਾਰਨ ਭਟਕਦੇ ਵੇਖਿਆ ਸੀ। ਉਹ ਇਲਾਜ ਲਈ ਰਜਿੰਦਰਾ ਹਸਪਤਾਲ ਜਾਣਾ ਚਾਹੁੰਦਾ ਸੀ ਪਰ ਉਸ ਕੋਲ ਕਿਰਾਏ ਦੇ ਪੈਸੇ ਨਾ ਹੋਣ ਕਾਰਨ ਉਹ ਅਸਮਰਥ ਸੀ। ਉਨ੍ਹਾਂ ਨੇ ਉਸ ਬੱਚੇ ਦੀ ਮਦਦ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹ ਰੋਜ਼ਾਨਾ ਦਿਵਿਆਂਗ ਲੋਕਾਂ ਦੀ ਮਦਦ ਲਈ ਅੱਠ ਬੈਟਰੀ ਆਟੋ-ਰਿਕਸ਼ਾ ਦੀ ਸੁਵਿਧਾ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਚੱਲਣ ਵਿੱਚ ਅਸਮਰਥ ਅਤੇ ਦਿਵਿਆਂਗ ਲੋਕਾਂ ਨੂੰ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।