ਜਲੰਧਰ ਵਿੱਚ ਵਪਾਰੀਆਂ ਨੇ ਕੀਤਾ ਪੁਲਿਸ ਖਿਲਾਫ਼ ਪ੍ਰਦਰਸ਼ਨ - ਲੁੱਟ ਦੀ ਵਾਰਦਾਤ
ਜਲੰਧਰ: ਪਿਛਲੇ ਦਿਨੀਂ ਬਦਮਾਸ਼ਾਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੇ ਚੱਲਦਿਆਂ ਵਪਾਰੀ ਨੂੰ ਗੋਲੀ ਮਾਰੀ ਗਈ ਸੀ, ਜਿਥੇ ਹਸਪਤਾਲ ਪ੍ਰਸ਼ਾਸਨ ਵਲੋਂ ਉਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਅਤੇ ਉਸਦੀ ਮੌਤ ਹੋ ਗਈ। ਇਸ ਨੂੰ ਲੈਕੇ ਵਪਾਰੀ ਵਰਗ ਵਲੋਂ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਲੈਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਵਪਾਰੀਆਂ ਦਾ ਕਹਿਣਾ ਕਿ ਨਾ ਤਾਂ ਪੁਲਿਸ ਵਲੋਂ ਬਦਮਾਸ਼ਾਂ ਨੂੰ ਫੜਿਆ ਗਿਆ ਅਤੇ ਨਾਲ ਹੀ ਪ੍ਰਸ਼ਾਸਨ ਦੀ ਲਾਪਰਵਾਹੀ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।