ਵੀਕਐਂਡ ਕਰਫਿਊ ਨਾਲ ਵਪਾਰੀ ਝੱਲ ਰਹੇ ਨੁਕਸਾਨ-ਖੇਡ ਵਪਾਰੀ - ਰਾਤ ਦਾ ਕਰਫਿਊ
ਜਲੰਧਰ: ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈਕੇ ਜਿਥੇ ਪੰਜਾਬ ਸਰਕਾਰ ਨੇ ਰਾਤ ਦਾ ਕਰਫਿਊ ਲਗਾਇਆ ਹੈ, ਉਥੇ ਹੀ ਵੀਕਐਂਡ ਕਰਫਿਊ ਵੀ ਲਗਾਇਆ ਗਿਆ ਹੈ। ਇਸ ਨੂੰ ਲੈਕੇ ਵਪਾਰੀਆਂ ਦਾ ਕਹਿਣਾ ਕਿ ਉਨ੍ਹਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਜਿਥੇ ਲੌਕਡਾਊਨ ਕਾਰਨ ਉਹ ਨੁਕਸਾਨ ਝੱਲ ਰਹੇ ਹਨ, ਹੁਣ ਦੁਆਰਾ ਰਾਤ ਦੇ ਕਰਫਿਊ ਅਤੇ ਵੀਕਐਂਡ ਕਰਫਿਊ ਕਾਰਨ ਉਨ੍ਹਾਂ ਨੂੰ ਵੱਡਾ ਨੁਕਸਾਨ ਸਹਿਣਾ ਪਵੇਗਾ। ਉਨ੍ਹਾਂ ਦਾ ਕਹਿਣਾ ਕਿ ਗਰਮੀ ਕਾਰਨ ਗ੍ਰਾਹਕ ਦੁਪਹਿਰ ਸਮੇਂ ਨਹੀਂ ਆਉਂਦਾ ਅਤੇ ਸ਼ਾਮ ਸਮੇਂ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਕਰਫਿਊ ਦੇ ਚੱਲਦਿਆਂ ਨਹੀਂ ਆ ਸਕਦਾ।