ਟਰੈਕਟਰ-ਟਰਾਲੀ ਅਤੇ ਕਾਰ ਚੋਰੀ, ਘਟਨਾ ਸੀਸੀਟੀਵੀ 'ਚ ਕੈਦ - ਸੰਗਰੂਰ ਵਿੱਚ ਚੋਰੀ
ਸੰਗਰੂਰ: ਦੋ ਦਿਨ ਪਹਿਲਾਂ ਚੋਰਾਂ ਨੇ ਜਿਥੇ ਸ਼ਹਿਰ ਦੇ ਗਊਸ਼ਾਲਾ ਰੋਡ ਤੋਂ ਟਰੈਕਟਰ-ਟਰਾਲੀ ਚੋਰੀ ਕੀਤੀ, ਉਥੇ ਸੋਮਵਾਰ ਨੂੰ ਲਹਿਰਾਗਾਗਾ ਵਿਖੇ ਇੱਕ ਕਾਰ ਚੋਰੀ ਕਰ ਲਈ ਗਈ। ਦੋਵੇਂ ਘਟਨਾਵਾਂ ਨੂੰ ਰਾਤ ਸਮੇਂ ਅੰਜਾਮ ਦਿੱਤਾ ਗਿਆ, ਜੋ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ। ਟਰੈਕਟਰ ਮਾਲਕ ਮਨਦੀਪ ਮਿੱਤਲ ਦਾ ਕਹਿਣਾ ਸੀ ਕਿ ਸੀਸੀਟੀਵੀ ਅਨੁਸਾਰ ਕਾਰ ਚੋਰੀ ਕਰਨ ਵਾਲੇ ਚੋਰ ਟਰੈਕਟਰ-ਟਰਾਲੀ ਵਾਲੇ ਹੀ ਲੱਗਦੇ ਹਨ। ਕਾਰ ਮਾਲਕ ਪ੍ਰੇਮਚੰਦ ਦੱਸਿਆ ਕਿ ਉਨ੍ਹਾਂ ਨੇ ਨਵੀਂ ਕਾਰ ਲਈ ਸੀ, ਜੋ ਅੱਧੀ ਰਾਤ 3 ਕੁ ਵਜੇ ਚਾਰ-ਪੰਜ ਵਿਅਕਤੀਆਂ ਨੇ ਚੋਰੀ ਕਰ ਲਈ। ਉਧਰ, ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ਼ ਦੇ ਆਧਾਰ 'ਤੇ ਟੀਮਾਂ ਗਠਤ ਕਰਕੇ ਭੇਜੀਆਂ ਗਈਆਂ ਹਨ ਅਤੇ ਚੋਰਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।