ਅੰਮ੍ਰਿਤਸਰ ’ਚ ਵੇਰਕਾ ਦੇ ਕਿਸਾਨਾਂ ਵੱਲੋਂ ਕੱਢੀ ਗਈ ਟਰੈਕਟਰ ਰੈਲੀ - ਕਿਸਾਨ ਟਰੈਕਟਰਾਂ ਸਣੇ ਮਾਰਚ
ਅੰਮ੍ਰਿਤਸਰ: ਬੀਤ੍ਹੇ ਦਿਨ ਵੇਰਕਾ ਨਿਵਾਸੀਆਂ ਵੱਲੋਂ ਸ਼ਹਿਰ ’ਚ ਕਿਸਾਨਾਂ ਦੇ ਹੱਕ ’ਚ ਟਰੈਕਟਰ ਮਾਰਚ ਕੱਢਿਆ। ਤੁਹਾਨੂੰ ਦੱਸ ਦੇਈਏ ਕਿ ਵੇਰਕਾ ਵਾਸੀ ਕਈ ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਹਨ। ਇਹ ਟਰੈਕਟਰ ਮਾਰਚ ਕਿਸਾਨਾਂ ਦੇ ਹੱਕ ਵਿੱਚ ਕੱਢਿਆ ਗਿਆ, ਇਸ ਦੌਰਾਨ ਸੈਂਕੜੇ ਕਿਸਾਨ ਟਰੈਕਟਰਾਂ ਸਣੇ ਮਾਰਚ ’ਚ ਸ਼ਾਮਲ ਹੋਏ। ਇਸ ਮੌਕੇ ਮਾਰਚ ’ਚ ਸ਼ਾਮਲ ਲੋਕਾਂ ਦਾ ਕਹਿਣਾ ਸੀ ਕਿ ਉਹ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹਨ ਅਤੇ ਕਿਸਾਨਾਂ ਆਗੂ ਜੋ ਉਨ੍ਹਾਂ ਦੇ ਆਦੇਸ਼ ਦੇਣਗੇ, ਉਹ ਖਿੜ੍ਹ ਮੱਥੇ ਪਰਵਾਨ ਕਰਨਗੇ। ਜੇਕਰ ਕਿਸਾਨਾਂ ਨੂੰ ਉਨ੍ਹਾਂ ਦੀ ਦਿੱਲੀ ਧਰਨੇ 'ਤੇ ਜ਼ਰੂਰਤ ਪਵੇਗੀ ਤਾਂ ਉਹ ਜਾਣ ਲਈ ਤਿਆਰ ਹਨ।