ਕੋਰੋਨਾ ਵਾਇਰਸ ਦੇ ਚਲਦੇ ਅਟਾਰੀ-ਵਾਹਗਾ 'ਤੇ ਰਿਟਰੀਟ ਸੈਰੇਮਨੀ ਬੰਦ, ਸੈਲਾਨੀ ਨਿਰਾਸ਼ - ਰਿਟਰੀਟ ਸੈਰੇਮਨੀ
ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਲੈ ਕੇ ਸਰਕਾਰ ਵੱਲੋਂ ਲੋਕਾਂ ਨੂੰ ਵੱਡੇ ਇਕੱਠ ਵਿੱਚ ਨਾ ਜਾਣ ਦੀ ਅਪੀਲ ਕੀਤੀ ਗਈ ਹੈ। ਉੱਥੇ ਹੀ ਕੋਰੋਨਾ ਵਾਇਰਸ ਤੇ ਸਾਵਧਾਨੀ ਵਰਤਦਿਆਂ ਅਟਾਰੀ ਵਾਹਗਾ ਬਾਰਡਰ 'ਤੇ ਰਿਟਰੀਟ ਸੈਰੇਮਨੀ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਅਟਾਰੀ-ਵਾਹਗਾ ਬਾਰਡਰ ਤੋਂ ਦੋ ਕਿਲੋਮੀਟਰ ਪਹਿਲਾਂ ਹੀ ਪੰਜਾਬ ਪੁਲਿਸ ਨੇ ਬੈਰੀਕੇਡ ਲਾ ਲੋਕਾਂ ਨੂੰ ਓਥੋਂ ਹੀ ਵਾਪਿਸ ਭੇਜਣਾ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਨ ਲੋਕਾਂ ਵਿੱਚ ਕਾਫ਼ੀ ਨਿਰਾਸ਼ਾ ਪਾਈ ਜਾ ਰਹੀ ਹੈ।