ਤਰਨ ਤਾਰਨ 'ਚ ਕੋਰੋਨਾ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ ਹੋਈ 162 - ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ
ਤਰਨ ਤਾਰਨ: ਜ਼ਿਲ੍ਹੇ 'ਚ ਇਕਾਂਤਵਾਸ ਕੀਤੇ ਸ਼ਰਧਾਲੂਆਂ ਦੇ ਸੈਂਪਲਾਂ ਦੀ ਮੈਡੀਕਲ ਰਿਪੋਰਟ ਆ ਗਈ ਹੈ। ਕੁੱਲ 90 ਸ਼ਰਧਾਲੂਆਂ ਦੀ ਰਿਪੋਰਟ ਅੱਜ ਪ੍ਰਸ਼ਾਸਨ ਨੂੰ ਮਿਲੀ, ਜਿਸ ਵਿੱਚੋਂ 89 ਲੋਕ ਨੈਗੇਟਿਵ ਆਏ ਹਨ ਜਦਕਿ 1 ਮਰੀਜ਼ ਪੌਜ਼ੀਟਿਵ ਪਾਇਆ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਨ ਤਾਰਨ ਵਿੱਚ ਹੁਣ ਕੋਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ ਵੱਧ ਕੇ 162 ਹੋ ਗਿਆ ਹੈ।