ਅੰਦੋਲਨ ਖਤਮ, ਟੋਲ ਸ਼ੁਰੂ, ਦੇਣੀ ਪਵੇਗੀ ਦੁੱਗਣੀ ਫੀਸ ! - ਟੋਲ ਟੈਕਸ ਵਧਾਇਆ ਜਾ ਰਿਹਾ
ਚੰਡੀਗੜ੍ਹ: ਕਿਸਾਨੀ ਅੰਦੋਲਨ ਦੇ ਚੱਲਦੇ ਪਿਛਲੇ ਇੱਕ ਸਾਲ ਤੋਂ ਪੰਜਾਬ ਅਤੇ ਹਰਿਆਣਾ ਦੇ ਵਿੱਚ ਟੋਲ ਪਲਾਜ਼ੇ ਬੰਦ ਪਏ ਹਨ ਜੋ ਕਿ ਭਲਕੇ ਤੋਂ ਮੁੜ ਸ਼ੁਰੂ ਹੋ ਸਕਦੇ ਹਨ। ਟੋਲ ਪਲਾਜ਼ੇ ਮੁੜ ਸ਼ੁਰੂ ਕਰਨ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਦੇ ਬਹੁਤ ਸਾਰੇ ਟੋਲ ਪਲਾਜ਼ਿਆਂ ਤੇ ਬਿਨਾਂ ਕਿਸੇ ਰੋਕ ਟੋਕ ਤੋਂ ਮੁਫਤ ਦੇ ਵਿੱਚ ਸਾਰੇ ਹੀ ਵਾਹਨ ਲੰਘ ਰਹੇ ਸਨ। ਹੁਣ ਕਿਸਾਨ ਅੰਦੋਲਨ ਖਤਮ ਹੁੰਦੇ ਸਾਰ ਹੀ ਸਾਰੇ ਹੀ ਟੋਲ ਪਲਾਜ਼ਿਆਂ ਦੇ ਵੱਲੋਂ ਟੈਕਸ ਵਸੂਲਣ ਦੀ ਤਿਆਰੀ ਵਿੱਢ ਦਿੱਤੀ ਗਈ ਹੈ। ਟੋਲ ਪਲਾਜ਼ੇ ਮੁੜ ਸ਼ੁਰੂ ਕਰਨ ਦੀ ਕੀਤੀ ਜਾ ਰਹੀ ਤਿਆਰੀ ਵਿਚਾਲੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਟੋਲ ਟੈਕਸ ਵਧਾਇਆ ਜਾ ਰਿਹਾ ਹੈ। 11 ਦਸੰਬਰ ਯਾਨੀ ਭਲਕੇ ਟੋਲ ਪਲਾਜ਼ੇ ਚਾਲੂ ਹੋ ਸਕਦੇ ਹਨ ਅਤੇ ਆਮ ਲੋਕਾਂ ਨੂੰ ਜੇਬ ਦੁਬਾਰਾ ਤੋਂ ਢਿੱਲੀ ਕਰਨੀ ਪਿਆ ਕਰੇਗੀ।
Last Updated : Dec 10, 2021, 12:11 PM IST