Tokyo Olympics:ਭਾਰਤੀ ਹਾਕੀ ਖਿਡਾਰੀ ਗੁੁਰਜੰਟ ਸਿੰਘ ਦੇ ਘਰ ਜਿੱਤ ਦੇ ਜਸ਼ਨ - 41 ਸਾਲ
ਅੰਮ੍ਰਿਤਸਰ: 41 ਸਾਲ ਬਾਅਦ ਭਾਰਤ ਦੀ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ 'ਤੇ ਟੋਕੀਓ ਓਲਪਿੰਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਗੁਰਜੰਟ ਸਿੰਘ ਦੇ ਘਰ ਅੰਮ੍ਰਿਤਸਰ ਵਿਖੇ ਖੁਸ਼ੀ ਦਾ ਮਾਹੌਲ ਹੈ। ਗੁਰਜੰਟ ਸਿੰਘ ਦੇ ਪਰਿਵਾਰਕ ਮੈਂਬਰਾਂ 'ਤੇ ਦੋਸਤਾਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਭੰਗੜਾ ਪਾਇਆ। ਉਨ੍ਹਾਂ ਨੇ ਕਿਹਾ ਕਿ ਅੱਜ ਜਿੱਤ ਦੀ ਇੰਨੀ ਖੁਸ਼ੀ ਹੈ, ਕਿ ਸਾਡੇ ਧਰਤੀ ’ਤੇ ਪੈਰ ਨਹੀਂ ਲੱਗ ਰਹੇ ਹਨ।