ਗੁਰਨਗਰੀ ਨੂੰ ਚਾਰ ਚੰਨ ਲਾਉਣ ਲਈ ਗਰੀਨ ਬੈਲਟ, ਸੈਰਗਾਹ ਅਤੇ ਜਿੰਮ ਦੇ ਕਾਰਜਾਂ ਦੀ ਸ਼ੁਰੂਆਤ - walking track
ਅੰਮ੍ਰਿਤਸਰ: ਗੁਰਨਗਰੀ ਵਿਖੇ ਜਿਥੇ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਮੁਹਿੰਮ ਬਦਲਣ ਲਈ ਹਰ ਸੰਭਵ ਉਪਰਾਲਾ ਕਰਦਿਆਂ ਤਰਨ ਤਾਰਨ ਰੇਲਵੇ ਦਾ ਪੁੱਲ ਬਣਾਈਆਂ ਗਿਆ ਹੈ, ਉੱਥੇ ਹੀ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਇਸ ਪੁੱਲ ਦੇ ਨਾਲ ਤਰਨ ਤਾਰਨ ਰੋਡ ਤੋਂ ਤਾਰਾਂ ਵਾਲਾ ਪੁੱਲ ਤੱਕ ਨਹਿਰ ਦੇ ਕੰਢੇ ਉੱਤੇ ਗਰੀਨ ਬੈਲਟ ਦੇ ਪਲਾਨ ਦੀ ਸ਼ੁਰੂਆਤ ਕੀਤੀ ਹੈ। ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਮਿਲ ਕੇ ਛਾਂਦਾਰ ਪੌਦੇ ਲਾਏ ਉੱਥੇ ਹੀ ਨਹਿਰ ਦੇ ਨਾਲ-ਨਾਲ ਲੋਕਾਂ ਦੇ ਲਈ ਸੈਰ ਕਰਨ ਲਈ ਸੈਰਗਾਹ ਬਣਾਉਣ ਦੇ ਕਾਰਜ਼ਾਂ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਮੇਅਰ ਨੇ ਦੱਸਿਆ ਕਿ ਜਿਥੇ ਛਾਂਦਾਰ ਬੂਟੇ ਲਾ ਕੇ ਸਵੱਛਤਾ ਅਤੇ ਹਰਿਆਵਲ ਨਾਲ ਵਾਤਾਵਰਣ ਸ਼ੁੱਧ ਕੀਤਾ ਜਾਵੇਗਾ ਉਥੇ ਹੀ ਸਵੇਰ ਸਮੇਂ ਸੈਰ ਕਰਨ ਆਉਣ ਵਾਲੇ ਲੋਕਾਂ ਲਈ ਇਸ ਸੈਰਗਾਹ ਵਿੱਚ ਜਿੰਮ ਬਣਾਉਣ ਦਾ ਵੀ ਉਪਰਾਲਾ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਕੀਤਾ ਜਾਵੇਗਾ ।