ਪੰਜਾਬ

punjab

ETV Bharat / videos

ਆਪਣੀਆਂ ਕਮੀਆਂ ਨੂੰ ਲੁਕਾਉਣ ਲਈ ਕਾਂਗਰਸ ਨੇ ਅਰੂਸਾ ਦਾ ਚੁੱਕਿਆ ਮੁੱਦਾ: ਗੜ੍ਹੀ - Lunch

By

Published : Oct 24, 2021, 11:59 AM IST

ਹੁਸ਼ਿਆਰਪੁਰ: ਅਕਾਲੀ ਦਲ ਅਤੇ ਬਸਪਾ ਦੇ ਗੜ੍ਹਸ਼ੰਕਰ (Garhshankar) ਤੋਂ ਸਾਂਝੇ ਉਮੀਦਵਾਰ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੇ ਹੱਕ ਵਿੱਚ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਪੰਜਾਬ ਬਸਪਾ ਦੇ ਪ੍ਰਧਾਨ (Punjab BSP President) ਜਸਵੀਰ ਸਿੰਘ ਗੜ੍ਹੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾ ਨੇ ਜਿੱਥੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਉੱਥੇ ਹੀ ਉਨ੍ਹਾਂ ਨੇ ਵਿਰੋਧੀਆਂ ‘ਤੇ ਨਿਸ਼ਾਨੇ ਵੀ ਸਾਧੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ (Congress Government) ਨੇ ਸਾਢੇ ਚਾਰ ਸਾਲਾਂ ਵਿੱਚ ਆਪਣੀਆਂ ਨਾਕਾਮੀਆਂ ਹੀ ਲੋਕਾਂ ਅੱਗੇ ਰੱਖੀਆਂ ਹਨ ਅਤੇ ਹੁਣ ਉਨ੍ਹਾਂ ਅਰੂਸਾ ਆਲਮ (Arusha Alam) ਦਾ ਮੁੱਦਾ ਚੁੱਕ ਕੇ ਲੋਕਾਂ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਹੈ ਜਦਕਿ ਇਹ ਸਾਰੇ ਕਾਂਗਰਸੀ ਮੰਤਰੀ ਅਰੂਸਾ ਨਾਲ ਲੰਚ (Lunch) ਅਤੇ ਡਿਨਰ (Dinner) ਕਰਦੇ ਰਹੇ ਹਨ।

ABOUT THE AUTHOR

...view details