ਪੰਜਾਬ

punjab

ETV Bharat / videos

ਡੀਐੱਸਪੀ ਸੇਖੋਂ ਦੇ ਹੱਕ 'ਚ ਨਿੱਤਰੇ ਟੀਟੂ ਬਾਣੀਆ, ਕਿਹਾ ਸਰਕਾਰ ਕਰੇ ਜਲਦ ਬਹਾਲੀ - Titu bania

By

Published : Dec 11, 2019, 5:25 AM IST

ਲੁਧਿਆਣਾ ਕਾਰਪੋਰੇਸ਼ਨ ਵਿੱਚ ਬਤੌਰ ਡੀਐੱਸਪੀ ਰਹਿ ਚੁੱਕੇ ਬਲਵਿੰਦਰ ਸਿੰਘ ਸੇਖੋਂ ਨੂੰ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਅੱਜ ਲੋਕ ਸਭਾ ਚੋਣਾਂ ਵਿੱਚ ਮੁੱਲਾਂਪੁਰ ਦਾਖਾ ਤੋਂ ਆਜ਼ਾਦ ਉਮੀਦਵਾਰ ਚੋਣਾਂ ਲੜ ਚੁੱਕੇ ਟੀਟੂ ਬਾਣੀਆ ਜ਼ਿਲ੍ਹਾ ਡੀਸੀ ਦਫ਼ਤਰ ਵਿਖੇ ਉਨ੍ਹਾਂ ਦੇ ਹੱਕ ਵਿੱਚ ਨਿੱਤਰ ਆਏ। ਟੀਟੂ ਬਾਣੀਆ ਨੇ ਕਿਹਾ ਕਿ ਇਮਾਨਦਾਰ ਆਗੂਆਂ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਕਿਉਂਕਿ ਅੱਜ ਇਨ੍ਹਾਂ ਇਮਾਨਦਾਰ ਆਗੂਆਂ ਦੀ ਦੇਸ਼ ਨੂੰ ਸਖ਼ਤ ਲੋੜ ਹੈ। ਟੀਟੂ ਬਾਣੀਆ ਨੇ ਕਿਹਾ ਕਿ ਡੀਐੱਸਪੀ ਬਲਵਿੰਦਰ ਸੇਖੋਂ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਸ ਦੀ ਗਲਤੀ ਸਿਰਫ਼ ਏਨੀ ਹੈ ਕਿ ਉਸ ਨੇ ਭ੍ਰਿਸ਼ਟ ਮੰਤਰੀਆਂ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ ਅਤੇ ਇਸੇ ਦਾ ਖਾਮਿਆਜ਼ਾ ਉਸ ਨੂੰ ਭੁਗਤਣਾ ਪਿਆ। ਟੀਟੂ ਬਾਣੀਏ ਨੇ ਕਿਹਾ ਕਿ ਡੀਐੱਸਪੀ ਬਣਨਾ ਸੌਖਾ ਕੰਮ ਨਹੀਂ ਹੈ ਸਖ਼ਤ ਮਿਹਨਤ ਅਤੇ ਇਮਾਨਦਾਰੀ ਦੇ ਸਦਕਾ ਹੀ ਉਹ ਇਸ ਮੁਕਾਮ ਤੇ ਪਹੁੰਚਿਆ ਸੀ ਪਰ ਭ੍ਰਿਸ਼ਟ ਮੰਤਰੀਆਂ ਨੇ ਉਸ ਨੂੰ ਇਮਾਨਦਾਰੀ ਨਾਲ ਕੰਮ ਹੀ ਨਹੀਂ ਕਰਨ ਦਿੱਤਾ।

ABOUT THE AUTHOR

...view details