ਗਰਮੀਆਂ ਕਾਰਨ ਕਰਫ਼ਿਊ 'ਚ ਦੁਕਾਨਾਂ ਖੋਲ੍ਹਣ ਦਾ ਸਮਾਂ ਬਦਲੇਗਾ ਚੰਡੀਗੜ੍ਹ ਪ੍ਰਸ਼ਾਸਨ
ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਅਧਿਕਾਰੀਆਂ ਦੀ ਵਾਰ ਰੂਮ ਦੇ ਵਿੱਚ ਹੋਣ ਵਾਲੀ ਬੈਠਕ ਦੇ ਵਿੱਚ ਸੋਮਵਾਰ ਸ਼ਾਮ ਨੂੰ ਇੱਕ ਨਵਾਂ ਫੈਸਲਾ ਲਿਆ ਜਾ ਸਕਦਾ ਹੈ। ਮਨੋਜ ਪਰੀਦਾ ਵੱਲੋਂ ਟਵੀਟ ਕਰ ਜਾਣਕਾਰੀ ਦਿੱਤੀ ਸੀ ਕਿ ਗਰਮੀਆਂ ਦੇ ਸ਼ੁਰੂ ਹੋਣ ਕਾਰਨ ਕਰਫਿਊ ਦੇ ਵਿੱਚ ਖੁੱਲ੍ਹਣ ਵਾਲੀਆਂ ਦੁਕਾਨਾਂ ਦਾ ਸਮਾਂ ਬਦਲਿਆ ਜਾਵੇਗਾ। ਇਸ ਸਬੰਧੀ ਉਨ੍ਹਾਂ ਲੋਕਾਂ ਤੋਂ ਰਾਏ ਵੀ ਮੰਗੀ ਗਈ। ਦੱਸ ਦੇਈਏ ਕਿ ਪ੍ਰਸ਼ਾਸਨ ਨੇ ਇਸ ਵੇਲੇ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਛੋਟ ਦਿੱਤੀ ਹੈ।