ਨਾਜਾਇਜ਼ ਮਾਈਨਿੰਗ ਵਾਲਿਆਂ ਖ਼ਿਲਾਫ਼ ਕਸਿਆ ਸ਼ਿਕੰਜਾ - ਥਾਣਾ ਅਜਨਾਲਾ
ਅੰਮ੍ਰਿਤਸਰ: ਨਾਜਾਇਜ਼ ਮਾਈਨਿੰਗ ਵਿਰੁੱਧ ਪੁਲਿਸ ਵੱਲੋਂ ਅਜਨਾਲਾ ਦੇ ਪਿੰਡ ਤਲਵੰਡੀ ਰਾਏਦਾਦੂ ਵਿਖੇ ਨਾਕੇਬੰਦੀ ਦੌਰਾਨ ਰੇਤੇ ਸਣੇ ਬੋਲੈਰੋ ਗੱਡੀ ਨੂੰ ਕੀਤਾ ਜ਼ਬਤ ਕੀਤਾ ਗਿਆ। ਥਾਣਾ ਅਜਨਾਲਾ ਮੁਖੀ ਮੋਹਿਤ ਕੁਮਾਰ ਨੇ ਦੱਸਿਆ ਕਿ ਪੁਲਿਸ ਨੇੇ ਪਿੰਡ ਤਲਵੰਡੀ ਰਾਏਦਾਦੂ ਵਿਖੇ ਨਾਕੇਬੰਦੀ ਕੀਤੀ ਗਈ ਸੀ ਜਿਸ ਦੌਰਾਨ ਉਨ੍ਹਾਂ ਨੂੰ ਰੇਤੇ ਨਾਲ ਭਰੀ ਸਫੇਦ ਰੰਗ ਦੀ ਬਲੈਰੋ ਆਉਂਦੀ ਦਿਖਾਈ ਦਿੱਤੀ। ਜਦੋਂ ਪੁਲਿਸ ਨੇ ਕੋਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਗੱਡੀ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।