ਲੁਟੇਰਾ ਗਿਰੋਹ ਦੇ ਤਿੰਨ ਮੈਂਬਰ ਕਾਬੂ - robber gang arrested
ਜਲੰਧਰ: ਲਾਂਬੜਾ ਥਾਣੇ ਦੀ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ (Gang) ਦੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ। ਇਸ ਬਾਰੇ ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਨਕੋਦਰ ਜਲੰਧਰ ਦੇ ਰੋਡ ਉੱਤੇ ਦਿਨ ਅਤੇ ਰਾਤਾਂ ਨੂੰ ਇਹ ਲੁੱਟਾਂ ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਗੈਂਗ ਦੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਨ੍ਹਾਂ ਦੀ ਪਛਾਣ ਅਜੈ ਕੁਮਾਰ ਘੋੜਾ ਵਰਿੰਦਰ ਕੁਮਾਰ ਫੱਟੂ ਰੋਹਿਤ ਕੁਮਾਰ ਵਜੋਂ ਹੋਈ ਹੈ ਅਤੇ ਇਸ ਗੈਂਗ ਦੇ ਮੁਖੀ ਪਰਗਟ ਸਿੰਘ ਉਰਫ ਸੁੱਖਾ ਦਾਤਰ ਅਤੇ ਗੁਰਪ੍ਰੀਤ ਸਿੰਘ ਗੋਪੀ ਫ਼ਰਾਰ ਹਨ ਉਨ੍ਹਾਂ ਨੂੰ ਵੀ ਪੁਲਿਸ ਜਲਦ ਹੀ ਗ੍ਰਿਫ਼ਤਾਰ ਕਰੇਗੀ।