ਨਸ਼ੀਲੀਆਂ ਗੋਲੀਆਂ ਤੇ ਕਰੀਬ ਇੱਕ ਕਰੋੜ ਦੀ ਨਕਦੀ ਸਮੇਤ ਤਿੰਨ ਕਾਬੂ
ਫਰੀਦਕੋਟ: ਸੀਆਈਏ ਸਟਾਫ ਨੇ ਕਾਰਵਾਈ ਨਸ਼ੀਲੀਆਂ ਗੋਲੀਆਂ ਤੇ ਕਰੀਬ ਇੱਕ ਕਰੋੜ ਦੀ ਨਕਦੀ ਸਮੇਤ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਮੌਕੇ ਪੁਲਿਸ ਆਧਿਕਾਰੀ ਨੇ ਦੱਸਿਆ ਕਿ ਪਿਛਲੇ ਦਿਨੀ ਬਠਿੰਡਾ ਜੇਲ੍ਹ ਦਾ ਇੱਕ ਕੈਦੀ ਅਵਤਾਰ ਸਿੰਘ ਤਾਰੀ ਜਿਸਨੂੰ ਕੋਰੋਨਾ ਹੋਣ ਦੇ ਚੱਲਦੇ ਹਸਪਤਾਲ ਲਿਆਂਦਾ ਗਿਆ ਸੀ ਜਿਥੇ ਉਹ ਪੁਲਿਸ ਨੂੰ ਚਕਮਾ ਦੇਕੇ ਫਰਾਰ ਹੋ ਗਿਆ ਸੀ ਜਿਸ ਨੂੰ ਗੁਪਤ ਸੂਚਨਾ ਦੇ ਅਧਾਰ ’ਤੇ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਨਾਲ ਹੀ ਉਸਦੇ ਇੱਕ ਸਾਥੀ ਨੂੰ ਵੀ ਜਦ ਹਿਰਾਸਤ ’ਚ ਲਿਆ ਤਾਂ ਦੋਨਾਂ ਕੋਲੋ ਤਲਾਸ਼ੀ ਦੌਰਾਨ 100 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਗਈਆਂ। ਉਸ ਤੋਂ ਮਗਰੋਂ ਇਨ੍ਹਾਂ ਦੇ ਇੱਕ ਹੋਰ ਸਾਥੀ ਜੋ ਰਾਜਸਥਾਨ ਦਾ ਰਹਿਣ ਵਾਲਾ ਹੈ ਨੂੰ ਜਦੋਂ ਕਾਬੂ ਕੀਤਾ ਤਾਂ ਉਸ ਕੋਲ ਇੱਕ ਬੈਗ ’ਚ ਰੱਖੀ ਕਰੀਬ 99 ਲੱਖ 30 ਹਜ਼ਾਰ ਰੁਪਏ ਦੀ ਨਕਦੀ ਭਾਰਤੀ ਕਰੰਸੀ ਬਰਾਮਦ ਹੋਈ।