ਡਰੇਨ 'ਚ ਮਹਿਲਾ ਦੀ ਲਾਸ਼ ਸੁੱਟਣ ਵਾਲੇ ਤਿੰਨ ਮੁਲਜ਼ਮ ਗ੍ਰਿਫ਼ਤਾਰ - Drai
ਜਲੰਧਰ:ਬੀਤੀ ਦਿਨੀ ਇਕ ਮਹਿਲਾ ਦੀ ਲਾਸ਼ ਡਰੇਨ (Drain) ਵਿਚੋਂ ਮਿਲੀ ਸੀ।ਜਿਸ ਉਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਢੌਗੀ ਬਾਬਾ ਅਤੇ ਉਸਦੇ ਦੋ ਚੇਲਿਆਂ ਨੂੰ ਗ੍ਰਿਫ਼ਤਾਰ (Arrested)ਕਰਕੇ ਪੁੱਛਗਿੱਛ ਕੀਤੀ ਗਈ ਅਤੇ ਬਾਬੇ ਨੇ ਕਬੂਲ ਕਰ ਲਿਆ।ਇਸ ਬਾਰੇ ਡੀਐਸਪੀ ਹਰਲੀਨ ਸਿੰਘ ਨੇ ਦੱਸਿਆ ਹੈ ਕਿ ਬਾਬੇ ਨੇ ਕਬੂਲ ਕੀਤਾ ਹੈ ਕਿ ਉਸ ਨੇ ਚੇਲਿਆ ਨਾਲ ਮਿਲ ਕੇ ਮਹਿਲਾ ਨੂੰ ਡਰੇਨ ਵਿਚ ਮਾਰਕੇ ਸੁੱਟ ਦਿੱਤਾ ਸੀ ਅਤੇ ਬਾਬੇ ਨੇ ਇਹ ਵੀ ਕਬੂਲ ਕੀਤਾ ਹੈ ਕਿ ਉਨ੍ਹਾਂ ਤਿੰਨਾਂ ਨੇ ਮਹਿਲਾ ਦੀ ਲਾਸ਼ ਨਾਲ ਦੁਸ਼ਕਰਮ ਕੀਤਾ।ਤਿੰਨ ਮੁਲਜ਼ਮ ਦੀ ਪਹਿਚਾਣ ਵਿਰਸਾ ਉਰਫ ਗਿਆਨੀ ਰਾਮ, ਨਾਮਦੇਵ ਅਤੇ ਸੂਬਾ ਵਜੋਂ ਹੋਈ ਹੈ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹਨਾਂ ਨੇ ਮਹਿਲਾ ਨੂੰ ਮਾਰਨ ਤੋਂ ਪਹਿਲਾ ਵੀ ਰੇਪ ਕੀਤਾ ਸੀ।