ਝੁਲਸ ਰੋਗ ਨਾਲ ਤਬਾਹ ਹੋਈ ਹਜ਼ਾਰਾਂ ਏਕੜ ਨਰਮੇਂ ਦੀ ਫਸਲ ਦੇ ਮੁਆਵਜੇ ਲਈ ਕਿਸਾਨਾਂ ਦੀ ਡੀ.ਸੀ. ਨੂੰ ਗੁਹਾਰ - blight
ਫਾਜ਼ਿਲਕਾ: ਅਬੋਹਰ ਦੀ ਨਰਮਾਂ ਪੱਟੀ ਬੇਲਟ ਵਿੱਚ ਝੁਲਸ ਰੋਗ ਨਾਲ ਹਜ਼ਾਰਾਂ ਏਕੜ ਨਰਮੇਂ ਦੀ ਫਸਲ ਤਬਾਹ ਹੋ ਗਈ ਸੀ ਜਿਸਦੇ ਚਲਦਿਆਂ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਇਸਦੀ ਗਿਰਦਾਵਰੀ ਕਰਵਾ ਕੇ ਉਚਿਤ ਮੁਆਵਜਾ ਦੇਣ ਦੀ ਮੰਗ ਕੀਤੀ ਸੀ। ਇਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਗਿਰਦਾਵਰੀ ਕਰਵਾਉਣ ਦੇ ਆਦੇਸ਼ ਦਿੱਤੇ ਸਨ। ਪਰ ਸਮਾਂ ਬੀਤਣ ਦੇ ਬਾਵਜੂਦ ਸਰਕਾਰ ਨੇ ਮੁਆਵਜਾ ਨਹੀਂ ਦਿੱਤਾ। ਇਸ ਤੋਂ ਖਫਾ ਹੋ ਕੇ ਕਿਸਾਨਾਂ ਨੇ ਬੁੱਧਵਾਰ ਨੂੰ ਫਾਜ਼ਿਲਕਾ ਦੇ ਡੀ.ਸੀ. ਦਫਤਰ ਅੱਗੇ ਸਰਕਾਰ ਵਿਰੁੱਧ ਨਾਰੇਬਾਜ਼ੀ ਕੀਤੀ ਅਤੇ ਮੁਆਵਜਾ ਦਿੱਤੇ ਜਾਣ ਦੀ ਮੰਗ ਕੀਤੀ। ਡੀ.ਸੀ. ਨੇ ਭਰੋਸਾ ਦਿੱਤਾ ਹੈ ਕਿ ਉਹ ਸਰਕਾਰ ਤੱਕ ਕਿਸਾਨਾਂ ਦੀ ਗੱਲ ਪਹੁੰਚਾਉਣਗੇ।