ਸ੍ਰੀ ਅਕਾਲ ਤਖ਼ਤ ਦੇ ਖਿਲਾਫ ਬੋਲਣ ਵਾਲਿਆਂ ਨੂੰ ਮਿਲੇਗਾ ਢੁੱਕਵਾਂ ਜਵਾਬ: ਚਾਵਲਾ - ਗੈਰ ਇਖਲਾਕੀ ਬਿਆਨ
ਰੂਪਨਗਰ: ਸ੍ਰੀ ਅਕਾਲ ਤਖ਼ਤ ਦੀ ਸ਼ਾਨ ਦੇ ਵਿਰੁੱਧ ਬੋਲਣ ਵਾਲੇ 2 ਭਾਜਪਾ ਸਿੱਖ ਆਗੂਆਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਨੇ ਕਰੜੇ ਸ਼ਬਦਾਂ 'ਚ ਨਿਬੇਧੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਸਭ ਆਪਣੇ ਆਕਾਂਵਾਂ ਨੂੰ ਖੁਸ਼ ਕਰਨ ਲਈ ਕੀਤਾ ਹੈ ਪਰ ਉਨ੍ਹਾਂ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਸਿੱਖ ਆਪਣੀ ਸੰਸਥਾਂਵਾਂ ਤੇ ਇਨ੍ਹਾਂ ਦੇ ਮਾਨਯੋਗ ਆਗੂਆਂ ਖਿਲਾਫ਼ ਇਹ ਗੈਰ ਇਖਲਾਕੀ ਬਿਆਨ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਥਾਂਵਾਂ ਦੇ ਆਗੂਆਂ ਦੀ ਆਵਾਜ਼ ਖਾਲਸਾ ਪੰਥ ਦੀ ਆਵਾਜ਼ ਹੈ। ਇਨ੍ਹਾਂ ਖਿਲਾਫ਼ ਬੋਲਣ ਵਾਲ਼ਿਆਂ ਨੂੰ ਸਮਾਂ ਆਉਣ 'ਤੇ ਢੁੱਕਵਾਂ ਜਵਾਬ ਦਿੱਤਾ ਜਾਵੇਗਾ।