ਪੰਜਾਬ ਦੇ ਇਸ ਪਿੰਡ ਨੇ ਦਿੱਲੀ ਮੋਰਚੇ ਲਈ ਕੀਤਾ ਵੱਖਰਾ ਕੰਮ - 64ਵਾਂ ਜੱਥਾ
ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨੀ ਸੰਘਰਸ਼ ਦਿੱਲੀ ਵਿਖੇ ਪੰਜਾਬ ਦੇ ਪਿੰਡਾਂ ਚੋਂ ਕਿਸਾਨ ਲਗਾਤਾਰ ਸ਼ਾਮਿਲ ਹੋ ਰਹੇ ਹਨ। ਜਿਸ ਦੇ ਤਹਿਤ ਬਰਨਾਲਾ ਜ਼ਿਲ੍ਹੇ ਦੇ ਪਿੰਡ ਭੋਤਨਾ ਤੋਂ ਬੀਕੇਯੂ ਉਗਰਾਹਾਂ ਦਾ 64ਵਾਂ ਜੱਥਾ ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਬੀਕੇਯੂ ਦੇ ਆਗੂ ਨੇ ਕਿਹਾ, ਕਿ ਜਿੰਨ੍ਹਾਂ ਸਮਾਂ ਕੇਂਦਰ ਸਰਕਾਰ ਖੇਤੀ ਬਿੱਲ ਰੱਦ ਨਹੀਂ ਕਰਦੀ,ਉਨ੍ਹਾਂ ਸਮਾਂ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ।