ਕੈਪਟਨ ਦੇ ਹੱਕ 'ਚ ਅਮਰਜੀਤ ਟਿੱਕਾ ਨੇ ਦਿੱਤਾ ਇਹ ਵੱਡਾ ਬਿਆਨ - ਅਮਰਜੀਤ ਟਿੱਕਾ
ਲੁਧਿਆਣਾ: ਪੰਜਾਬ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਜਿੱਥੇ ਅਰੂਸਾ ਆਲਮ ਦੀ ਜਾਂਚ ਕਰਵਾਉਣ ਦਾ ਬੀਤੇ ਦਿਨੀਂ ਬਿਆਨ ਦਿੱਤਾ ਗਿਆ। ਇਸ ਨੂੰ ਲੈ ਕੇ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ, ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੱਲੋਂ ਇਸ ਮੁੱਦੇ 'ਤੇ ਇਕ ਤੋਂ ਬਾਅਦ ਇਸ ਨੂੰ ਲੈ ਕੇ ਹੁਣ ਕਾਂਗਰਸ ਦੇ ਲੁਧਿਆਣਾ ਤੋਂ ਸੀਨੀਅਰ ਆਗੂ ਅਤੇ ਚੇਅਰਮੈਨ ਅਮਰਜੀਤ ਕੈਪਟਨ ਦੇ ਹੱਕ ਵਿੱਚ ਨਿੱਤਰੇ ਹਨ, ਉਨ੍ਹਾਂ ਨੇ ਕਿਹਾ ਕਿ ਅਰੂਸਾ ਵੀਜ਼ਾ ਲੈ ਕੇ ਪੰਜਾਬ ਦੇ ਵਿੱਚ ਰਹੀ ਹੈ ਅਤੇ ਲਗਪਗ 16 ਸਾਲ ਦੇ ਕਰੀਬ ਵਕਫ਼ਾ ਉਨ੍ਹਾਂ ਪੰਜਾਬ ਦੇ ਵਿੱਚ ਗੁਜ਼ਾਰਿਆ ਹੈ। ਉਹ ਕਾਨੂੰਨੀ ਢੰਗ ਨਾਲ ਵੀਜ਼ਾ ਲੈ ਕੇ ਆਈ ਸੀ ਅਤੇ ਭਾਰਤ ਸਰਕਾਰ ਵਿਦੇਸ਼ ਵਿਭਾਗ ਖੁਫ਼ੀਆ ਏਜੰਸੀਆਂ ਸਭ ਨੂੰ ਇਸ ਬਾਰੇ ਜਾਣਕਾਰੀ ਸੀ। ਹੁਣ ਬਿਨ੍ਹਾਂ ਮਤਲਬ ਇਸ ਦਾ ਮੁੱਦਾ ਬਣਾਇਆ ਜਾ ਰਿਹਾ ਹੈ। ਜਦੋਂ ਕਿ ਇਸ ਦੀ ਕੋਈ ਲੋੜ ਨਹੀਂ ਸੀ।