ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਕਰਨ, ਰਸਦ ਲੈ ਕੇ ਤੀਸਰਾ ਜੱਥਾ ਹੋਇਆ ਰਵਾਨਾ - ਕਿਸਾਨਾਂ ਦੇ ਅੰਦੋਲਨ
ਜਲੰਧਰ: ਸਥਾਨਕ ਕਸਬਾ ਫਿਲੌਰ ਦੇ ਪਿੰਡ ਪਾਲਨੋਂ ਤੋਂ ਦਿੱਲੀ ਨੂੰ ਕਿਸਾਨਾਂ ਦੇ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ 40 ਨੌਜਵਾਨਾਂ ਦਾ ਜੱਥਾ ਰਵਾਨਾ ਹੋਇਆ ਹੈ। ਜੱਥੇ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਉਹ ਵੀ ਹੁਣ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਉਦੋਂ ਤੱਕ ਉਹ ਵੀ ਕਿਸਾਨਾਂ ਦੇ ਨਾਲ ਉੱਥੇ ਸੰਘਰਸ਼ ਕਰਨਗੇ ਜਦੋਂ ਤੱਕ ਕਿ ਕੇਂਦਰ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲੈਂਦੀ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਐਨਆਰਆਈ ਵੀਰਾਂ ਵੱਲੋਂ ਦਿੱਤੇ ਗਏ ਸਹਿਯੋਗ ਦੇ ਨਾਲ ਹੀ ਅੱਜ ਤੀਸਰਾ ਜੱਥਾ ਕਿਸਾਨਾਂ ਦੇ ਲਈ ਰਸਦ ਲੈ ਕੇ ਜਾ ਰਿਹਾ ਹੈ।