ਖੰਨਾ 'ਚ ਏਟੀਐਮ ਚੋਰੀ ਦੀ ਕੋਸ਼ਿਸ਼, ਹੂਟਰ ਵੱਜਣ 'ਤੇ ਭੱਜੇ ਚੋਰ - ਏਟੀਐਮ ਮਸ਼ੀਨ ਕੱਟਣ ਦੀ ਕੋਸ਼ਿਸ਼
ਲੁਧਿਆਣਾ: ਸੰਘਣੀ ਧੁੰਦ 'ਚ ਚੋਰੀ ਦੀ ਵਾਰਦਾਤਾਂ ਦਿਨੋ-ਦਿਨ ਵੱਧ ਰਹੀਆਂ ਹਨ। ਸਥਾਨਕ ਸ਼ੇਰ ਸ਼ਾਹ ਸੂਰੀ ਵਿਖੇ ਬੀਤੀ ਰਾਤ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ। ਉਨ੍ਹਾਂ ਨੇ ਕਟਰ ਨਾਲ ਏਟੀਐਮ ਮਸ਼ੀਨ ਕੱਟਣ ਦੀ ਕੋਸ਼ਿਸ਼ ਕੀਤੀ ਪਰ ਨਾਲ ਹੀ ਹੂਟਰ ਵੱਜ ਗਿਆ ਤੇ ਉਹ ਉੱਥੋਂ ਭੱਜ ਗਏ। ਇਸ ਬਾਰੇ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਬੈਂਕ ਨੂੰ ਕਾਫ਼ੀ ਵਾਰ ਹਦਾਇਤਾਂ ਦਿੱਤੀਆਂ ਹਨ ਕਿ ਉਹ ਇੱਕ ਸੁਰੱਖਿਆ ਕਰਮੀ ਰੱਖ ਲੈਣ ਪਰ ਉਹ ਹਰ ਵਾਰ ਇਸਨੂੰ ਅਣਗੌਲਿਆਂ ਕਰਦੇ ਰਹੇ। ਸੀਸੀਟੀਵੀ ਨੂੰ ਕਬਜ਼ੇ 'ਚ ਲੈ ਕੇ ਚੋਰਾਂ ਦੀ ਭਾਲ ਜਾਰੀ ਹੈ।