ਅੰਮ੍ਰਿਤਸਰ: ਸੈਨੀਟਰੀ ਦੀ ਦੁਕਾਨ ਤੋਂ 50 ਹਜ਼ਾਰ ਚੋਰੀ ਕਰ ਚੋਰ ਫਰਾਰ - ਸੀਸੀਟੀਵੀ ਕੈਮਰਾ
ਅੰਮ੍ਰਿਤਸਰ: ਸਥਾਨਕ ਝਬਾਲ ਰੋਡ 'ਤੇ ਸੈਨੀਟਰੀ ਦੀ ਦੁਕਾਨ 'ਚ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ, ਚਾਰ ਨੌਜਵਾਨ ਇੱਕ ਮੋਟਰ ਸਾਈਕਲ ਤੇ ਐਕਟਿਵਾ 'ਤੇ ਆਏ 'ਤੇ ਦੁਕਾਨ ਤੋਂ 50 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੁਕਾਨ ਦੇ ਸੀਸੀਟੀਵੀ ਕੈਮਰਾ ਖਰਾਬ ਹੋਣ ਕਰਕੇ ਉਹ ਨੇੜੇ ਦੇ ਸੀਸੀਟੀਵੀ ਦੀ ਮਦਦ ਨਾਲ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਵਿਸ਼ਵਾਸ ਦਵਾਉਂਦੇ ਹੋਏ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ। ਦੱਸਣਯੋਗ ਹੈ ਕਿ ਦਿਨੋ ਦਿਨ ਵੱਧਦੇ ਲੁੱਟਾਂ ਖੋਹਾਂ ਦੇ ਮਾਮਲੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕ ਰਹੇ ਹਨ।