ਪੰਜਾਬ

punjab

ETV Bharat / videos

ਚੋਰਾਂ ਵੱਲੋਂ ਪੁਲਿਸ ਚੌਂਕੀ ਵਿੱਚੋਂ ਮੋਟਰਸਾਈਕਲ ਚੋਰੀ - Thieves steal motorcycle from police station

By

Published : May 17, 2021, 2:56 PM IST

ਅੰਮ੍ਰਿ੍ਤਸਰ : ਚੋਰਾਂ ਦੀ ਹਿੰਮਤ ਅੱਜ ਕੱਲ੍ਹ ਇੰਨੀ ਵਧ ਚੁੱਕੀ ਹੈ ਕਿ ਉਹ ਕਿਸੇ ਨੂੰ ਵੀ ਨਿਸ਼ਾਨਾ ਬਣਾਉਣ ਲੱਗੇ ਨਹੀਂ ਸੋਚਦੇੇ ਉੱਥੇ ਜੇ ਗੱਲ ਕੀਤੀ ਜਾਵੇ ਪੁਲਿਸ ਦੀ ਤਾਂ ਪੁਲਿਸ ਵੱਲੋਂ ਇਨ੍ਹਾਂ ਉੱਤੇ ਲਗਾਤਾਰ ਸ਼ਿਕੰਜਾ ਵੀ ਕੱਸਿਆ ਜਾ ਰਿਹਾ ਹੈ ਜਿਸਦੇ ਚੱਲਦੇ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਤਾਜ਼ਾ ਮਾਮਲਾ ਬੜਾ ਹੈਰਾਨੀਜਨਕ ਸਾਹਮਣੇ ਆਇਆ ਜਿੱਥੇ ਅੰਮ੍ਰਿਤਸਰ ਦੇ ਬੋਹੜੂ ਪਿੰਡ ਦੇ ਚੌਕੀ ਵਿੱਚੋਂ ਹੀ ਇੱਕ ਮੋਟਰਸਾਈਕਲ ਚੋਰੀ ਕੀਤਾ ਗਿਆ ਸੀ ਅਤੇ ਪੁਲਿਸ ਵੱਲੋਂ ਉਨ੍ਹਾਂ ਦੋਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਚੋਰੀ ਕੀਤਾ ਸੀ। ਉੱਥੇ ਹੀ ਪੁਲਿਸ ਅਧਿਕਾਰੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਬੋਹੜੂ ਚੌਕੀ ਵਿਚ ਕੁੱਝ ਲੋਕਾਂ ਵੱਲੋਂ ਫੈਸਲਾ ਕਰਵਾਇਆ ਜਾ ਰਿਹਾ ਸੀ ਜਿਸ ਦੌਰਾਨ ਦੋ ਚੋਰਾਂ ਵੱਲੋਂ ਪੁਲਿਸ ਵੱਲੋਂ ਹਿਰਾਸਤ ਚ ਲੁੱਟੇ ਗਏ ਮੋਟਰਸਾਈਕਲ ਨੂੰ ਹੀ ਚੋਰੀ ਕਰ ਲਿਆ ਗਿਆ।ਉਨਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਤੇ ਅਗਲੇਰੀ ਜਾਂਚ ਜਾਰੀ ਹੈ।

ABOUT THE AUTHOR

...view details