ਕੋਰੋਨਾ ਵਲੰਟੀਅਰ ਦੀ ਵਰਦੀ 'ਚ ਚੋਰ ਨੇ ਐਕਟਿਵਾ ਕੀਤੀ ਚੋਰੀ, ਸਾਰੀ ਘਟਨਾ ਸੀਸੀਟੀਵੀ 'ਚ ਕੈਦ - Ludhiana latest news
ਲੁਧਿਆਣਾ: ਸ਼ਹਿਰ ਦੇ ਸਿਵਲ ਲਾਈਨ ਇਲਾਕੇ ਵਿੱਚ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨਿੱਜੀ ਮਾਲ ਦੇ ਬਾਹਰ ਸਕੂਲ ਦੇ ਪ੍ਰਿੰਸੀਪਲ ਦੀ ਐਕਟਿਵਾ ਚੋਰੀ ਕਰ ਲਈ ਗਈ ਅਤੇ ਇਸ ਵਾਰਦਾਤ ਨੂੰ ਅੰਜਾਮ ਕੋਰੋਨਾ ਵਲੰਟੀਅਰ ਦੀ ਵਰਦੀ 'ਚ ਯਾਦਵਿੰਦਰ ਨਾਂਅ ਦੇ ਇੱਕ ਮੁਲਜ਼ਮ ਨੇ ਦਿੱਤਾ। ਹਾਲਾਂਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਚੋਰੀ ਦੀ ਐਕਟਿਵਾ ਵੀ ਬਰਾਮਦ ਕਰ ਲਈ ਹੈ।