ਗੁਰੂ ਘਰ ’ਚ ਚੋਰਾਂ ਨੇ ਗੋਲਕ ’ਤੇ ਕੀਤਾ ਹੱਥ ਸਾਫ਼, ਸੀਸੀਟੀਵੀ ਫੁਟੇਜ਼ ’ਚ ਆਇਆ ਸਾਹਮਣੇ - ਸੀਸੀਟੀਵੀ ਫੁਟੇਜ਼ ’ਚ
ਲੁਧਿਆਣਾ: ਭਾਮੀਆਂ ਰੋਡ ਜਮਾਲਪੁਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਭਾਈ ਜੀਵਨ ਸਿੰਘ) ਵਿੱਚ ਦੇਰ ਰਾਤ ਅਣਪਛਾਤੇ ਚੋਰ ਗੋਲਕ ਤੋੜ ਕੇ ਹਜ਼ਾਰਾਂ ਰੁਪਏ ਦੀ ਨਗਦੀ ਚੋਰੀ ਕਰ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਸ਼ਾਮ ਪਾਠ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਚਲੇ ਗਏ ਸਨ। ਸਵੇਰੇ ਜਦ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਦੇਖਿਆ ਕੀ ਗੋਲਕ ਟੁੱਟੀ ਪਈ ਸੀ ਅਤੇ ਅੰਦਰ ਤੋਂ ਨਕਦੀ ਗਾਇਬ ਸੀ। ਸੀਸੀਟੀਵੀ ਕੈਮਰੇ ਦੀ ਜਾਂਚ ਕਰਨ ’ਤੇ ਪਾਇਆ ਗਿਆ ਕਿ ਚੋਰ ਦੀਵਾਰ ਟੱਪ ਕੇ ਅੰਦਰ ਦਾਖਲ ਹੋਇਆ ਤੇ ਵਾਰਦਾਤ ਨੂੰ ਅੰਜਾਮ ਦਿੱਤਾ।