ਜਲੰਧਰ ’ਚ ਚੋਰਾਂ ਨੇ ਬੈਂਕ ਮੈਨੇਜਰ ਦੇ ਘਰ ’ਚ ਹੱਥ ਕੀਤਾ ਸਾਫ਼ - ਫ਼ਰਾਰ ਹੋ ਗਏ
ਜਲੰਧਰ: ਜੇਪੀ ਨਗਰ ਐਮਆਈਜੀ ਫਲੈਟਾਂ ਸਾਮ੍ਹਣੇ ਇੱਕ ਘਰ ਵਿੱਚ ਘਰ ਅੰਦਰ ਦਾ ਸਾਰਾ ਸਾਮਾਨ ਅਤੇ ਚੋਰੀ ਕਰਕੇ ਫ਼ਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇਸ ਘਰ ਦਾ ਮਾਲਕ ਬੈਂਕ ਦਾ ਅਧਿਕਾਰੀ ਦੱਸਿਆ ਜਾ ਰਿਹਾ ਹੈ, ਜਿਸਦੀ ਪਤਨੀ ਇੱਕ ਸਕੂਲ ਦੀ ਸਾਬਕਾ ਪ੍ਰਿੰਸੀਪਲ ਹੈ। ਕੋਠੀ ਦੇ ਮਾਲਕ ਦੇ ਭਰਾ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਨੇ ਸਵੇਰੇ ਉਸਨੂੰ ਆਪਣੇ ਘਰ ਜਾਣ ਲਈ ਕਿਹਾ, ਜਦੋਂ ਉਸਨੇ ਉਸ ਨੇ ਕੋਠੀ ’ਚ ਜਾਕੇ ਵੇਖਿਆ ਤਾਂ ਸਮਾਨ ਬਿਖਰਿਆ ਹੋਇਆ ਸੀ। ਜਦੋਂ ਨੁਕਸਾਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਘਰ ’ਚ ਰੱਖਿਆ ਸਾਰਾ ਸੋਨਾ ਅਤੇ ਕੈਸ਼ ਗਾਇਬ ਹੈ।