ਹਲਕੇ ‘ਚ ਚੋਰਾਂ ਦੇ ਹੌਂਸਲੇ ਬੁਲੰਦ, ਲੋਕ ਪ੍ਰੇਸ਼ਾਨ - ਲੋਕ ਪ੍ਰੇਸ਼ਾਨ
ਸ੍ਰੀ ਅਨੰਦਪੁਰ ਸਾਹਿਬ: ਹਲਕੇ ਵਿੱਚ ਚੋਰਾਂ ਨੇ ਇੱਕ ਵਾਰ ਫਿਰ ਵੱਡੀ ਚੋਰੀ ਕਰਕੇ ਆਪਣੀ ਹੋਂਦ ਦਿਖਾ ਦਿੱਤੀ ਹੈ। ਮਾਮਲਾ ਨੰਗਲ (Nangal) ਦੇ ਕਿਲਨ ਏਰੀਆ ਤੋਂ ਸਾਹਮਣੇ ਆਇਆ ਹੈ। ਜਿੱਥੇ ਬੀਤੀ ਰਾਤ ਚੋਰਾਂ ਵੱਲੋਂ ਇਨੋਵਾ ਗੱਡੀ (Innova car) ਚੋਰੀ ਕੀਤੀ ਗਈ ਹੈ। ਗੱਡੀ ਦੇ ਮਾਲਿਕ ਨੇ ਦੱਸਿਆ ਕਿ ਰਾਤ ਨੂੰ ਕਰੀਬ 10 ਵੱਜ ਕੇ 20 ਮਿੰਟ ‘ਤੇ ਜਦੋਂ ਉਹ ਸੈਰ ਕਰਨ ਲਈ ਗਏ ਤਾਂ ਉਸ ਵੇਲੇ ਉਨ੍ਹਾਂ ਦੀ ਗੱਡੀ ਮੌਜੂਦ ਸੀ, ਪਰ ਜਦੋਂ 11:20 ‘ਤੇ ਵਾਪਸ ਆਏ ਤਾਂ ਉਨ੍ਹਾਂ ਦੀ ਗੱਡੀ ਮੌਕੇ ‘ਤੇ ਮੌਜੂਦ ਨਹੀਂ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਘਟਨਾ ਦੀ ਜਾਣਕਾਰੀ ਪੁਲਿਸ (police) ਨੂੰ ਦਿੱਤੀ, ਉਧਰ ਮੌਕੇ ‘ਤੇ ਪਹੁੰਚੀ ਪੁਲਿਸ (police) ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।