ਸ੍ਰੀ ਫ਼ਤਿਹਗੜ੍ਹ ਸਾਹਿਬ: ਚੋਰੀ ਕਰਦਾ ਨੌਜਵਾਨ ਹੋਇਆ ਸੀਸੀਟੀਵੀ 'ਚ ਕੈਦ - ਮੰਡੀ ਗੋਬਿੰਦਗੜ੍ਹ
ਜ਼ਿਲ੍ਹਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਮੰਡੀ ਗੋਬਿੰਦਗੜ੍ਹ ਵਿੱਚ ਇੱਕ ਦੁਕਾਨ ਵਿੱਚੋਂ ਤਕਰੀਬਨ 25 ਲੱਖ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਕਰ ਰਿਹਾ ਸ਼ਾਤਰ ਚੋਰ ਸੀਸੀਟੀਵੀ ਵਿੱਚ ਕੈਦ ਹੋ ਗਿਆ। ਦੱਸਣਯੋਗ ਹੈ ਕਿ ਸੀਸੀਟੀਵੀ ਵਿੱਚ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਅਲਮਾਰੀ ਦੀ ਖਿੜਕੀ ਤੋੜ ਕੇ ਉਸ 'ਚੋਂ ਇੱਕ ਬੈਗ ਕੱਢਦਾ ਹੈ ਤੇ ਲੈ ਕੇ ਚੱਲਾ ਜਾਂਦਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ।