ਪੰਜਾਬ 'ਚ ਕਿਵੇਂ ਰਹੇਗਾ ਤਾਲਾਬੰਦੀ ਦਾ ਅਗਲਾ ਪੜਾਅ, ਜਾਣੋ - ਤਾਲਾਬੰਦੀ ਦਾ ਅਗਲਾ ਪੜਾਅ
ਪਟਿਆਲਾ: ਪੂਰੇ ਭਾਰਤ 'ਚ ਲੌਕਡਾਊਨ 5.0 ਲਾਗੂ ਹੋ ਗਿਆ ਹੈ। ਸਰਕਾਰ ਨੇ ਪੰਜਵੇ ਗੇੜ ਵਿੱਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਛੋਟਾਂ ਦਿੱਤੀਆਂ ਹਨ ਤੇ ਕਈ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਇਸ ਤਹਿਤ ਕਈ ਧਾਰਮਿਕ ਸਥਾਨ, ਰੈਸਟੋਰੈਂਟ ਤੇ ਆਦਿ ਖੋਲ੍ਹੇ ਜਾਣਗੇ। ਦੂਜੇ ਪਾਸੇ ਪੰਜਾਬ 'ਚ ਵੀ ਸਖ਼ਤੀ ਨਾਲ ਸਰਕਾਰੀ ਨਿਯਮਾਂ ਦਾ ਪਾਲਣਾ ਕਰਵਾਉਂਦਿਆਂ ਪੰਜਾਬ ਸਰਕਾਰ ਨੇ ਮਾਸਕ ਤੋਂ ਬਿਨਾ ਘੁੰਮਣ ਵਾਲਿਆਂ, ਜਨਤਕ ਥਾਵਾਂ ਤੇ ਇਕਾਂਤਵਾਸ ਤੋਂ ਬਾਹਰ ਰਹਿਣ ਵਾਲੇ, ਸਮਾਜਿਕ ਦੂਰੀ ਦਾ ਧਿਆਨ ਨਾ ਰੱਖਣ ਵਾਲਿਆਂ ਨੂੰ ਜੁਰਮਾਨਾ ਲਾਇਆ ਜਾ ਰਿਹਾ ਹੈ।