ਥਰਮਲ ਪਲਾਂਟ 'ਚ ਚੱਲ ਰਹੇ ਸਕੂਲ ਨੂੰ ਬੰਦ ਕਰਨ ਦਾ ਐਲਾਨ, ਹਨੇਰੇ ਚ ਬੱਚਿਆਂ ਦਾ ਭਵਿੱਖ
ਰੂਪਨਗਰ: ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਦੀ ਪਾਵਰ ਕਲੋਨੀ 'ਚ ਚੱਲ ਰਹੇ ਸਰਕਾਰੀ ਸਕੂਲ ਨੂੰ ਥਰਮਲ ਪਲਾਂਟ ਵਲੋਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਬੱਚਿਆਂ ਦੇ ਭਵਿੱਖ ਨੂੰ ਲੈਕੇ ਫਿਕਰਮੰਦ ਮਾਪਿਆਂ ਅਤੇ ਇਲਾਕੇ ਦੇ ਲੋਕਾਂ ਵਲੋਂ ਵਿਰੋਧ ਪ੍ਰਦਰਸ਼ਨ ਕਰਦਿਆਂ ਸਰਕਾਰ ਖਿਲਾਫ਼ ਭੜਾਸ ਕੱਢੀ ਗਈ। ਉਨ੍ਹਾਂ ਦਾ ਕਹਿਣਾ ਕਿ ਇਸ ਸਕੂਲ ਵਿਚੋਂ ਪੜ੍ਹ ਕੇ ਵਿਦਿਆਰਥੀਆਂ ਨੇ ਚੰਗੇ ਮੁਕਾਮ ਹਾਸਲ ਕੀਤੇ ਹਨ। ਮਾਪਿਆਂ ਦਾ ਕਹਿਣਾ ਕਿ ਸਰਕਾਰ ਨੂੰ ਅਪੀਲ ਹੈ ਕਿ ਇਸ ਸਕੂਲ ਨੂੰ ਬੰਦ ਨਾ ਕੀਤਾ ਜਾਵੇ।
Last Updated : Mar 29, 2021, 3:58 PM IST