ਲੱਖਾ ਸਿਧਾਣਾ ਉੱਤੇ ਦਰਜ ਹਨ 23 ਮਾਮਲੇ, ਤਿੰਨ ਕੇਸਾਂ 'ਚ ਹੋਈ ਸਜ਼ਾ - ਲਾਲ ਕਿਲ੍ਹੇ 'ਤੇ ਹਿੰਸਾ
ਬਠਿੰਡਾ: 26 ਜਨਵਰੀ ਦੀ ਪਰੇਡ 'ਚ ਲਾਲ ਕਿਲ੍ਹੇ 'ਤੇ ਹਿੰਸਾ ਭੜਕਣ ਤੋਂ ਬਾਅਦ ਲੱਖਾ ਸਿਧਾਣਾ ਦਾ ਨਾਂਅ ਚਹੁੰ ਪਾਸੇ ਗੂੰਜ ਰਿਹਾ ਹੈ। ਅਪਰਾਧ ਦੀ ਦੁਨੀਆ ਤੋਂ ਬਾਅਦ ਸਿਆਸਤ ਤੇ ਫ਼ਿਰ ਸਮਾਜ ਸੇਵੀ ਬਣੇ ਲੱਖਾ ਸਿਧਾਣਾ ਦੇ ਵੱਖ-ਵੱਖ ਕੱਦਾਵਾਰ ਰਾਜਨੇਤਾਵਾਂ ਨਾਲ ਚੰਗੇ ਸਬੰਧ ਹਨ। ਜਾਣਕਾਰੀ ਮੁਤਾਬਕ, ਸਿਧਾਣਾ 'ਤੇ ਕਰੀਬਨ 23 ਮਾਮਲੇ ਦਰਜ ਹਨ। ਜਿਨ੍ਹਾਂ 'ਚੋਂ ਤਿੰਨ ਮਾਮਲਿਆਂ 'ਚ ਉਨ੍ਹਾਂ ਨੂੰ ਸਜ਼ਾ ਹੋ ਚੁੱਕੀ ਹੈ ਤੇ ਬਾਕੀ ਕੇਸਾਂ 'ਚੋਂ ਉਹ ਬਰੀ ਹਨ। ਰਾਜਨੀਤੀ 'ਚ ਵੀ ਉਨ੍ਹਾਂ ਨੇ ਆਪਣਾ ਸਿੱਕਾ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਜ਼ਿਆਦਾ ਕੁੱਝ ਨਹੀਂ ਕਰ ਸਕਿਆ।