ਜਲੰਧਰ ਵਿੱਚ ਚੋਰਾਂ ਨੇ ਲੱਖਾਂ ਦੇ ਗਹਿਣੇ ਤੇ ਨਕਦੀ 'ਤੇ ਮਾਰਿਆ ਡਾਕਾ - ਜਲੰਧਰ ਵਿਖੇ ਚੋਰਾਂ ਦੇ ਹੌਂਸਲੇ ਬੁਲੰਦ
ਜਲੰਧਰ ਵਿੱਚ ਬੀਤੀ ਰਾਤ ਇੱਕ ਚੋਰ ਨੇ ਮਾਈ ਹੀਰਾ ਗੇਟ ਕੋਲ ਪੈਂਦੇ ਮੁਹੱਲੇ ਫਤਿਹਪੁਰ ਵਿੱਚ ਇਕ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ। ਚੋਰ ਘਰ ਵਿਚੋਂ 12 ਲੱਖ ਦੇ ਗਹਿਣੇ, 5 ਲੱਖ ਦੀ ਨਕਦੀ ਤੇ ਉਨ੍ਹਾਂ ਦਾ ਇੱਕ ਲਾਇਸੰਸੀ ਰਿਵਾਲਵਰ ਚੋਰੀ ਕਰਕੇ ਫਰਾਰ ਹੋ ਗਿਆ। ਇਸ ਦੇ ਨਾਲ ਹੀ ਉਸ ਘਰ ਵਿੱਚ ਲੱਗਾ ਡੀਵੀਆਰ ਵੀ ਉਡਾ ਕੇ ਲੈ ਗਿਆ। ਘਰ ਦੇ ਮਾਲਕ ਮੁਤਾਬਿਕ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਲੁਧਿਆਣਾ ਵਿੱਚ ਵਿਆਹ 'ਤੇ ਗਏ ਹੋਏ ਸਨ ਤੇ ਜਦੋਂ ਉਹ ਵਾਪਸ ਪਰਤੇ ਤਾਂ ਘਰ ਦੇ ਸਾਰੇ ਤਾਲੇ ਟੁੱਟੇ ਹੋਏ ਸਨ। ਦੂਜੇ ਪਾਸੇ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਨੇੜਲੇ ਘਰਾਂ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਗਈ। ਏਡੀਸੀਪੀ ਡੀ ਸੂਡਰਵਿਜੀ ਨੇ ਦੱਸਿਆ ਕਿ ਪੁਲਿਸ ਮਾਮਲੇ ਦਰਜ ਕਰਕੇ ਅਗਲੀ ਕਾਰਵਾਈ ਵਿੱਚ ਲੱਗ ਗਈ ਹੈ।