ਚੋਰਾਂ ਨੇ ਬਣਾਇਆ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ - liquor shop pathankot
ਪਠਾਨਕੋਟ: ਮਲਿਕਪੁਰ ਸੁੰਦਰ ਚੱਕ ਰੋਡ ਉੱਤੇ ਸ਼ਰਾਬ ਦੇ ਠੇਕੇ 'ਤੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਚੋਰਾਂ ਨੇ ਸ਼ਰਾਬ ਦੇ ਠੇਕੇ ਦੀ ਦੀਵਾਰ ਤੋੜ ਕੇ ਸ਼ਰਾਬ ਦੀਆਂ 50 ਪੇਟੀਆਂ ਚੋਰੀ ਕਰ ਲਈਆਂ ਹਨ। ਇਸ ਘਟਨਾ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਸਵੇਰੇ ਠੇਕੇਦਾਰ ਦੁਕਾਨ ਖੋਲ੍ਹਣ ਆਇਆ। ਸੂਚਨਾ ਮਿਲਣ ਉੱਤੇ ਮੌਕੇ 'ਤੇ ਪਹੁੰਚੀ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।