ਦਿਨ ਦਿਹਾੜੇ ਘਰ ਚੋਂ ਲੱਖਾਂ ਰੁਪਏ ਦੇ ਸੋਨੇ ਦੀ ਚੋਰੀ - ਸੀ.ਸੀ.ਟੀ.ਵੀ
ਕਪੂਰਥਲਾ : ਫਗਵਾੜਾ ਦੇ ਖੇੜਾ ਕਲੋਨੀ ਵਿਖੇ ਦਿਨ ਦਿਹਾੜੇ ਚੋਰਾਂ ਵਲੋਂ ਘਰ ਅੰਦਰ ਵੜ ਕੇ ਦਿਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ। ਗੱਲਬਾਤ ਕਰਦਿਆਂ ਲੜਕੀ ਨੇ ਦੱਸਿਆ ਕਿ ਤਕਰੀਬਨ 12 ਵਜੇ 3 ਨੌਜਵਾਨ ਸਾਡੇ ਘਰ ਅੰਦਰ ਦਾਖਿਲ ਹੋ ਗਏ ਤੇ ਮੈਨੂੰ ਚਾਕੂ ਨਾਲ ਡਰਾ ਕੇ ਘਰ ਵਿੱਚ ਫਰੋਲਾ-ਫਰਾਲੀ ਕਰਨ ਲੱਗ ਗਏ। ਜਦੋਂ ਮੈ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਮੇਰੇ ਨਾਲ ਧੱਕਾ ਮੁੱਕੀ ਕਰਕੇ ਮੇਰਾ ਮੂੰਹ ਬੰਦ ਕਰਵਾ ਕੇ ਗਰਦਨ ਉੱਤੇ ਚਾਕੂ ਰੱਖ ਦਿੱਤਾ ਤੇ ਘਰ ਵਿੱਚ ਪਿਆ ਲੱਖਾਂ ਦਾ ਸੋਨਾ ਲੈ ਕੇ ਚੋਰ ਫਰਾਰ ਹੋ ਗਏ। ਮੌਕੇ 'ਤੇ ਪੁੱਜੇ ਥਾਣੇ ਦੇ ਐਸ.ਐਚ.ਓ ਨੇ ਲੜਕੀ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਕਿ ਸੀ.ਸੀ.ਟੀ.ਵੀ ਕੈਮਰੇ ਦੀ ਮਦਦ ਨਾਲ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿਤੀ ਗਈ ਹੈ।