ਚੋਰਾਂ ਦੇ ਹੌਂਸਲੇ ਬੁਲੰਦ, ਦਿਨ ਦਿਹਾੜੇ ਘਰ 'ਚ ਕੀਤੀ ਚੋਰੀ - Spheres lying in the cupboard
ਜਲੰਧਰ: ਜਲੰਧਰ 'ਚ ਚੋਰਾਂ ਦੇ ਹੌਂਸਲੇ ਬੁਲੰਦ ਹਨ, ਜਿਥੇ ਚੋਰਾਂ ਵੱਲੋਂ ਦਿਨ ਦਿਹਾੜੇ ਬਾਬਾ ਬਾਲਕ ਨਾਥ ਮੰਦਿਰ ਬਸਤੀ ਗੁਜ਼ਾਂ 'ਚ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਹੈ। ਚੋਰਾਂ ਵੱਲੋਂ ਘਰ ਦੀ ਖਿੜਕੀ ਤੋੜ ਕੇ ਅੰਦਰ ਦਾਖਲ ਹੋ ਕੇ ਅਲਮਾਰੀ 'ਚ ਪਈ ਗੋਲਕ ਵਿਚੋਂ ਪੈਸੇ ਅਤੇ ਸੋਨੇ ਦੀ ਚੈਨ ਚੋਰੀ ਕਰ ਲਈ ਗਈ। ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਮਾਮਲਾ ਕੁਝ ਸ਼ੱਕੀ ਜਾਪਦਾ ਹੈ, ਜਿਸ ਕਾਰਨ ਉਨ੍ਹਾਂ ਵੱਲੋਂ ਗਹਿਰਾਈ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।