ਅਜਨਾਲਾ ਦੇ ਲਕਸ਼ਮੀ ਨਾਰਾਇਣ ਪ੍ਰਸਿੱਧ ਮੰਦਰ ਵਿੱਚ ਚੋਰੀ - ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ ਦੀ ਵੱਡੀ ਖਬਰ
ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ ਅਧੀਨ ਆਉਂਦੇ ਲਕਸ਼ਮੀ ਨਾਰਾਇਣ ਪ੍ਰਸਿੱਧ ਮੰਦਿਰ ਵਿੱਚ ਇੱਕ ਚੋਰੀ ਦੀ ਘਟਨਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਚੋਰੀ ਦੌਰਾਨ ਚੋਰ ਮੰਦਿਰ ਵਿੱਚ ਭਗਵਾਨ ਕ੍ਰਿਸ਼ਨ ਜੀ ਦੀ ਮੂਰਤੀਆਂ ਦੇ ਕੰਨਾਂ ਚੋਂ ਵਾਲੀਆਂ ਉਤਾਰ ਕੇ ਲੈ ਗਏ। ਜਿਸ ਦੀ ਜਾਣਕਾਰੀ ਦਿੰਦਿਆ ਥਾਣਾ ਅਜਨਾਲਾ ਦੇ ਐਸਐਚਓ ਸੁਖਜਿੰਦਰ ਸਿੰਘ ਖਹਿਰਾ ਦੱਸਿਆ ਕਿ ਅਜਨਾਲਾ ਦੇ 2 ਮੰਦਰਾਂ ਵਿੱਚ ਚੋਰੀ ਹੋਈ ਹੈ, ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ, ਆਰੋਪੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।