ਨੂਰਮਹਿਲ ਵਿਖੇ ਹੀਰੋ ਮੋਟਰਸਾਈਕਲ ਦੇ ਸ਼ੋਅਰੂਮ ’ਚ ਚੋਰੀ - ਅਗਰੇਲੀ ਕਾਰਵਾਈ ਆਰੰਭ
ਜਲੰਧਰ: ਕਸਬਾ ਨੂਰਮਹਿਲ ਵਿਖੇ ਬੀਤੀ ਰਾਤ ਚੋਰਾਂ ਨੇ ਜਲੰਧਰ-ਨੂਰਮਹਿਲ ਰੋਡ ’ਤੇ ਸਥਿਤ ਹੀਰੋ ਮੋਟਰਸਾਈਕਲ ਏਜੰਸੀ ਜੈ ਸ਼ਰਧਾ ਇੰਟਰਪ੍ਰਾਈਜ਼ਿਜ਼ ਵਿੱਚ ਚੋਰੀ ਕਰਨ ਉਪਰੰਤ ਫ਼ਰਾਰ ਹੋ ਗਏ। ਦੱਸ ਦੇਈਏ ਕਿ ਨੂਰਮਹਿਲ ਵਿਖੇ ਹੀਰੋ ਮੋਟਰਸਾਈਕਲ ਦੇ ਸ਼ੋਅਰੂਮ ਵਿਚ ਰਾਤ ਚੋਰੀ ਹੋਈ, ਜਿਸ ਬਾਰੇ ਏਜੰਸੀ ਦੇ ਮਾਲਕ ਅਮਰਜੀਤ ਸਿੰਘ ਨੇ ਦੱਸਿਆ ਕਿ ਰਾਤ ਸਾਢੇ ਛੇ ਵਜੇ ਉਹ ਸ਼ੋਅਰੂਮ ਬੰਦ ਕਰਕੇ ਆਪਣੇ ਘਰ ਗਏ ਤੇ ਸਵੇਰੇ ਉਹਨੂੰ ਕਿਸੇ ਦਾ ਫੋਨ ਆਇਆ ਕਿ ਉਨ੍ਹਾਂ ਦੀ ਏਜੰਸੀ ਦੇ ਤਾਲੇ ਟੁੱਟੇ ਹੋਏ ਹਨ। ਇਸ ਮੌਕੇ ਏਐੱਸਆਈ ਅਵਤਾਰ ਲਾਲ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਰੇਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।