ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਚੋਰੀ - Amritsar latest news
ਅੰਮ੍ਰਿਤਸਰ: ਸਿਵਲ ਹਸਪਤਾਲ ਵਿੱਚ ਚੋਰੀ ਦੇ ਮਾਮਲੇ ਵੱਧਦੇ ਜਾ ਰਹੇ ਹਨ। ਇਸ ਹਸਪਤਾਲ ਵਿੱਚ ਇੱਕ ਮਹੀਨੇ ਦੌਰਾਨ 8 ਵਾਰ ਚੋਰੀ ਹੋ ਚੁੱਕੀ ਹੈ। ਇਸ ਵਾਰ ਚੋਰਾਂ ਨੇ ਹਸਪਤਾਲ ਦੇ ਸਟੋਰ ਰੂਮ ਵਿੱਚੋਂ ਅੱਗ ਬੁਝਾਉਣ ਵਾਲਾ ਸਮਾਨ ਚੋਰੀ ਕੀਤਾ ਹੈ। ਇਸ ਤੋਂ ਪਹਿਲਾਂ ਹਸਪਤਾਲ ਵਿੱਚੋਂ ਡਾਕਟਰਾਂ ਦਾ ਪਰਸ, ਮੋਬਾਈਲ, ਚਾਰ ਕਰਮਚਾਰੀਆਂ ਦੇ ਮੋਟਰਸਾਈਕਲ ਵੀ ਚੋਰੀ ਹੋ ਚੁੱਕੇ ਹਨ। ਐਸਐਚਓ ਨੀਰਜ ਨੇ ਦੱਸਿਆ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।