ਪਟਿਆਲਾ ਦੇ ਸ਼ਿਵ ਮੰਦਰ 'ਚ ਹੋਈ ਚੋਰੀ - ਮੰਦਰ 'ਚ ਹੋਈ ਚੋਰੀ
ਪਟਿਆਲਾ 'ਚ ਅਰਬਨ ਸਟੇਟ ਦੇ ਪ੍ਰਾਚੀਨ ਸ਼ਿਵ ਮੰਦਰ ਦੀਆਂ 6 ਗੋਲਕਾਂ ਤੋੜ ਕੇ ਪੈਸੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਦੀ ਰਾਤ ਚੋਰਾਂ ਨੇ ਮੰਦਰ ਦੇ ਤਾਲੇ ਤੋੜ ਕੇ ਗੋਲਕਾਂ 'ਚੋਂ ਪੈਸੇ ਚੋਰੀ ਕਰ ਲਏ ਹਨ। ਮੰਦਰ ਦੇ ਕਮੇਟੀ ਦੇ ਮੈਂਬਰ ਨੇ ਕਿਹਾ ਕਿ ਪੁਲਿਸ ਨੂੰ ਘਟਨਾ ਦੀ ਇਤਲਾਹ ਦਿੱਤੀ ਹੈ। ਪੁਲਿਸ ਨੇ ਫਿੰਗਰ ਪ੍ਰਿੰਟ ਐਕਸਪਰਟ ਦੀ ਟੀਮ ਨੂੰ ਬੁਲਾ ਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੰਦਰ 'ਚ ਸੀਸੀਟੀਵੀ ਕੈਮਰਾ ਵੀ ਲੱਗਾ ਹੋਇਆ ਹੈ। ਇਸ ਦੌਰਾਨ ਅਣਪਛਾਤੇ ਵਿਅਕਤੀ ਦੇ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।