ਰੂਪਨਗਰ 'ਚ ਤਿੰਨ ਦਿਨ ਵਿਖਾਏ ਜਾਣਗੇ ਨਾਟਕ - ਰੂਪਨਗਰ ਖ਼ਬਰਾਂ
ਰੂਪਨਗਰ: ਸ਼ਹਿਰ ਦੇ ਮਹਾਰਾਜਾ ਰਣਜੀਤ ਸਿੰਘ ਬਾਗ ਦੇ ਵਿੱਚ ਸਤਲੁਜ ਰੰਗ ਉਤਸਵ ਵੱਲੋਂ ਤਿੰਨ ਡਰਾਮੇ ਪੇਸ਼ ਕੀਤੇ ਜਾ ਰਹੇ ਹਨ। ਇਹ ਨਾਟਕ 24, 25, 26 ਨਵੰਬਰ ਨੂੰ ਹੋਣਗੇ। ਸਭ ਤੋਂ ਪਹਿਲਾਂ ਨਾਟਕ ਕੋਰਟ ਮਾਰਸ਼ਲ ਹੋਵੇਗਾ ਦੂਜਾ ਨਾਟਕ ਮਖੌਟ ਨਾਮਚਾ ਹੋਵੇਗਾ ਅਤੇ ਤੀਜਾ ਨਾਟਕ ਹੁਣ ਮੈਂ ਸੈੱਟ ਹਾਂ ਹੋਵੇਗਾ। ਇਹ ਤਿੰਨੇ ਹੀ ਨਾਟਕ ਮਹਾਰਾਜਾ ਰਣਜੀਤ ਸਿੰਘ ਬਾਗ ਦੇ ਵਿੱਚ ਸ਼ਾਮ ਨੂੰ ਸਾਢੇ ਪੰਜ ਵਜੇ ਦਿਖਾਏ ਜਾਣਗੇ ਜਿਸ ਵਿੱਚ ਰੰਗਕਰਮੀ ਅਤੇ ਜਾਣੇ ਮਾਣੇ ਕਲਾਕਾਰ ਰਮਨ ਮਿੱਤਲ ਅਤੇ ਉਨ੍ਹਾਂ ਦੇ ਸਾਥੀ ਕਲਾਕਾਰ ਆਪਣੀ ਪੇਸ਼ਕਾਰੀ ਦਰਸ਼ਕਾਂ ਦੇ ਸਨਮੁੱਖ ਕਰਨਗੇ।